ਕਿਸਾਨ ਟਰੈਕਟਰਾਂ ’ਤੇ ਕੋਲਕਾਤਾ ਜਾਣਗੇ: ਟਿਕੈਤ

33

ਹਿਸਾਰ, 18 ਫਰਵਰੀ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਮੌਕੇ ਕਿਸਾਨਾਂ ਦਾ ਅਗਲਾ ਟੀਚਾ ਟਰੈਕਟਰਾਂ ’ਤੇ ਕੋਲਕਾਤਾ ਜਾਣਾ ਹੈ। ਉਨ੍ਹਾਂ ਦਿੱਲੀ ਤੋਂ ਆਪਣੇ ਘਰਾਂ ਨੂੰ ਵਾਪਸੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਅੱਗੇ ਝੁਕਣਗੇ ਨਹੀਂ। ਖਰਕ ਪੂਨੀਆਂ ਵਿਚ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੰਗਾਲ ਦੇ ਕਿਸਾਨ ਵੀ ਸੰਕਟ ਵਿਚ ਹਨ ਤੇ ਉਹ ਉਨ੍ਹਾਂ ਲਈ ਵੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਤਬਾਹ ਕਰ ਦੇਣਗੇ।

Real Estate