ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ

48

ਚੰਡੀਗੜ੍ਹ, 17 ਫਰਵਰੀ

ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਲਈ ਪਈਆਂ ਵੋਟਾਂ ਦੇ ਨਤੀਜਿਆ ਵਿੱਚ ਕਾਂਗਰਸ ਨੇ ਬਹੁਤੀ ਥਾਂ ਕਬਜ਼ਾ ਕਰ ਲਿਆ ਹੈ। ਨਗਰ ਨਿਗਮ ਅਬੋਹਰ ਦੇ ਵਾਰਡ ਨੰਬਰ 1 ਤੋਂ 28 ਤੇ ਵਾਰਡ ਨੰਬਰ 35 ਤੋਂ 42 ਤੱਕ ਕਾਂਗਰਸ ਜੇਤੂ ਰਹੀ ਹੈ। ਨਗਰ ਪੰਚਾਇਤ ਅਰਨੀਵਾਲਾ ਤੋਂ ਵਾਰਡ ਨੰਬਰ 1 ਤੋਂ 5 ਤੇ ਵਾਰਡ ਨੰਬਰ 7 ਤੋਂ 11 ਤੱਕ ਕਾਂਗਰਸ ਅਤੇ ਵਾਰਡ ਨੰਬਰ 6 ਤੋ ਅਕਾਲੀ ਉਮੀਦਵਾਰ ਜੇਤੂ ਰਿਹਾ ਹੈ। ਨੰਗਲ ਦੇ 19 ਵਾਰਡਾਂ ਵਿੱਚੋਂ 15 ’ਤੇ ਕਾਂਗਰਸ, 2 ’ਤੇ ਭਾਜਪਾ ਅਤੇ 2 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਫਾਜ਼ਿਲਕਾ ਵਿੱਚ ਵਾਰਡ ਨੰਬਰ 2, 3, 4, 5, 7, 8, 9, 10 ਅਤੇ 11 ਤੋਂ ਕਾਂਗਰਸ ਉਮੀਦਵਾਰ ਜੇਤੂ ਰਹੇ, ਵਾਰਡ ਨੰਬਰ-1 ਤੋਂ ਆਮ ਅਤੇ ਵਾਰਡ ਨੰਬਰ 6 ਤੇ 12 ਤੋਂ ਭਾਜਪਾ ਉਮੀਦਵਾਰ ਜੇਤੂ ਰਹੇ ਹਨ। ਰਾਜਪੁਰਾ ਦੇ 31 ਵਾਰਡਾਂ ਵੱਚੋਂ 27 ’ਤੇ ਕਾਂਗਰਸ, 1 ’ਤੇ ਸ੍ਰੋਮਣੀ ਅਕਾਲੀ ਦਲ, 1 ’ਤੇ ਆਪ ਅਤੇ 2 ਵਾਰਡਾਂ ਵਿੱਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ ਹਨ। ਨਗਰ ਕੌਂਸਲ ਭਵਾਨੀਗੜ੍ਹ ਦੇ ਚੋਣ ਨਤੀਜੇ ਅਨੁਸਾਰ 15 ਵਿੱਚੋਂ 13 ‘ਤੇ ਕਾਂਗਰਸ ਪਾਰਟੀ, 1 ਅਕਾਲੀ ਦਲ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ।

Real Estate