ਜੇਲ੍ਹ ’ਚ ਬੰਦ ਆਸਾਰਾਮ ਦੀ ਵਿਗੜੀ ਸਿਹਤ, ਛਾਤੀ ’ਚ ਦਰਦ ਤੋਂ ਬਾਅਦ CCU ’ਚ ਰੈਫਰ ਕੀਤਾ

483

ਨਵੀਂ ਦਿੱਲੀ – ਆਪਣੇ ਹੀ ਗੁਰੂਕੁਲ ਦੀ ਵਿਦਿਆਰਥਣ ਨਾਲ ਜਬਰ-ਜਨਾਹ ਦੇ ਮਾਮਲੇ ’ਚ ਆਖ਼ਰੀ ਸਾਹ ਤਕ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆਸਾਰਾਮ ਦੀ ਤਬੀਅਤ ਮੰਗਲਵਾਰ ਅੱਧੀ ਰਾਤ ਨੂੰ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਜੋਧਪੁਰ ਦੇ ਮਥੁਰਾਦਾਸ ਹਸਪਤਾਲ ਦੇ ਸੀਸੀਯੂ ’ਚ ਰੈਫਰ ਕੀਤਾ ਹੈ। ਆਸਾਰਾਮ ਨੂੰ ਛਾਤੀ ’ਚ ਦਰਦ ਤੇ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ।
ਮੰਗਲਵਾਰ ਅੱਧੀ ਰਾਤ ਤੋਂ ਬਾਅਦ ਜੋਧਪੁਰ ਦੀ ਸੈਂਟਰਲ ਜੇਲ੍ਹ ’ਚ ਬੰਦ ਆਸਾਰਾਮ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਜੇਲ੍ਹ ਦੀ ਡਿਸਪੈਂਸਰੀ ’ਚ ਚੈੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਜੇਲ੍ਹ ਐਂਬੂਲੈਂਸ ਤੋਂ ਉਤਰਨ ਤੋਂ ਬਾਅਦ ਆਸਾਰਾਮ ਖ਼ੁਦ ਚੱਲ ਕੇ ਗਾਂਧੀ ਹਸਪਤਾਲ ਦੇ ਅਮਰਜੈਂਸੀ ਵਾਰਡ ਤਕ ਪਹੰੁਚੇ। ਪੱਤਰਕਾਰਾਂ ਦੇ ਪੱੁਛਣ ’ਤੇ ਉਨ੍ਹਾਂ ਨੇ ਸਾਹ ਲੈਣ ’ਚ ਤਕਲੀਫ਼ ਤੇ ਛਾਤੀ ’ਚ ਦਰਦ ਹੋਣ ਦੀ ਗੱਲ ਕਹੀ। ਜਾਂਚ ਸਮੇਂ ਲਿਜਾਂਦਿਆਂ ਉਹ ਚਲਾਨ ਗਾਰਡਾਂ ਤੇ ਉਥੇ ਮੌਜੂਦ ਪੁਲਿਸ ਨਾਲ ਗੱਲਬਾਤ ਕਰਦੇ ਦੇਖੇ ਗਏ। ਐੱਮਜੀਐੱਚ ’ਚ ਆਸਾਰਾਮ ਦਾ ਐਕਸਰਾ ਲਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦਾ ਬਲੱਡ ਟੈਸਟ ਵੀ ਲਿਆ ਗਿਆ। ਮੈਡੀਕਲ ਜਾਂਚ ਤੋਂ ਬਾਅਦ ਆਸਾਰਾਮ ਨੂੰ ਡਾਕਟਰ ਨੇ ਮਥੁਰਾਦਾਸ ਹਸਪਤਾਲ ਦੇ ਿਟੀਕਲ ਕੇਅਰ ਯੂਨਿਟ ’ਚ ਭਰਤੀ ਹੋਣ ਲਈ ਰੈਫ਼ਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਜਾਬਤਾ ਉਨ੍ਹਾਂ ਨੂੰ ਜੋਧਪੁਰ ਦੇ ਐੱਸਡੀਐੱਮ ਹਸਪਤਾਲ ਲੈ ਕੇ ਗਿਆ।
Real Estate