ਕਿਸਾਨਾਂ ਦੀ ਟਰਾਲੀ ਵਿੱਚ ਬੱਸ ਵੱਜੀ, ਦੋ ਕਿਸਾਨਾਂ ਦੀ ਮੌਤ

464

ਸੰਗਤ ਮੰਡੀ, 17 ਫਰਵਰੀ

ਸੜਕ ਹਾਦਸੇ ’ਚ ਟਿਕਰੀ ਬਾਡਰ ਕੋਲ ਪਿੰਡ ਘੁੱਦੇ ਦੇ ਦੋ ਕਿਸਾਨਾਂ ਦੀ ਮੌਤ ਹੋ ਗਈ ਤੇ ਦੋ ਹੋਰ ਕਿਸਾਨ ਜ਼ਖ਼ਮੀ ਹੋ ਗਏ। ਇਹ ਮੌਤਾਂ ਉਦੋਂ ਹੋਈਆਂ ਜਦੋਂ ਟਰਾਲੀ ’ਚ ਪਿੱਛੋਂ ਬੱਸ ਵੱਜੀ। ਪ੍ਰਾਪਤ ਜਾਣਕਾਰੀ ਮੁਤਾਬਕ ਰੋਹਤਕ-ਦਿੱਲੀ ਰਾਜ ਮਾਰਗ ‘ਤੇ ਬੁੱਧਵਾਰ ਨੂੰ ਬੱਸ ਉਨ੍ਹਾਂ ਦੇ ਟਰੈਕਟਰ-ਟਰਾਲੀ ’ਚ ਵੱਜੀ। ਕਿਸਾਨ ਟਿਕਰੀ ਰੋਸ ਪ੍ਰਦਰਸ਼ਨ ਵਾਲੀ ਥਾਂ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਘੁੱਦਾ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਘੁੱਦਾ ਨੇ ਦੱਸਿਆ ਕਿ ਪਿੰਡ ਤੋਂ ਆਏ ਕਾਫਲੇ ਵਿੱਚ ਮੌਜੂਦ ਬਜ਼ੁਰਗ ਕਿਸਾਨਾਂ ਅਜੈਬ ਸਿੰਘ (60)ਪੁੱਤਰ ਗੁਰਦੇਵ ਸਿੰਘ ਅਤੇ ਗੁਰਦਾਸ ਸਿੰਘ (65) ਪੁੱਤਰ ਭਰਪੂਰ ਸਿੰਘ ਦੀ ਇਸ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਨਾਂ ਦੱਸਿਆ ਕਿ ਦੋਵੇਂ ਹੀ ਛੋਟੇ ਅਤੇ ਮੱਧ ਵਰਗੀ ਕਿਸਾਨ ਸਨ।

Real Estate