ਬੱਸ ਨਹਿਰ ਵਿੱਚ ਰੁੜੀ, 37 ਲਾਸ਼ਾਂ ਮਿਲੀਆਂ

453

ਸਿੱਧੀ (ਮੱਧ ਪ੍ਰਦੇਸ਼), 16 ਫਰਵਰੀ

ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿਚ ਰਾਮਪੁਰ ਨੈਕਿਨ ਥਾਣਾ ਖੇਤਰ ਦੇ ਪਟਨਾ ਪਿੰਡ ਨੇੜੇ ਮੰਗਲਵਾਰ ਸਵੇਰੇ ਬੱਸ ਪੁਲ ਤੋਂ ਨਹਿਰ ਵਿਚ ਡਿੱਗ ਗਈ, ਜਿਸ ਕਾਰਨ ਕਈਆਂ ਦੀ ਮੌਤ ਹੋ ਗਈ। 37 ਵਿਅਕਤੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਤੇ 7 ਵਿਅਕਤੀ ਤੈਰ ਕੇ ਬਾਹਰ ਆ ਗਏ। ਚਸ਼ਮਦੀਦਾਂ ਅਨੁਸਾਰ ਯਾਤਰੀਆਂ ਨਾਲ ਭਰੀ ਇਹ ਬੱਸ ਅੱਜ ਸਵੇਰੇ ਸੱਤ ਵਜੇ ਨਹਿਰ ਵਿੱਚ ਡਿੱਗੀ ਅਤੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਇਹ ਬੱਸ ਨਹਿਰ ਦੇ ਕਿਨਾਰੇ ਤੋਂ ਵੀ ਦਿਖਾਈ ਨਹੀਂ ਦੇ ਰਹੀ ਹੈ।

Real Estate