ਪੈਟਰੋਲ 30 ਪੈਸੇ, ਡੀਜ਼ਲ 35 ਪੈਸੇ ਤੇ ਐੱਲਪੀਜੀ ਸਿਲੰਡਰ 50 ਰੁਪਏ ਮਹਿੰਗੇ

537

ਨਵੀਂ ਦਿੱਲੀ, 16 ਫਰਵਰੀ

ਰਾਜਸਥਾਨ ਵਿਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 99.87 ਰੁਪਏ ਪ੍ਰਤੀ ਲਿਟਰ ਹੋ ਗਈ, ਜੋ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਧ ਹੈ। ਅੱਜ ਲਗਤਾਰ ਅੱਠਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਪੈਟਰੋਲ 30 ਪੈਸੇ ਡੀਜ਼ਲ 35 ਪੈਸੇ ਪ੍ਰਤੀ ਲਿਟਰ ਮਹਿੰਗੇ ਹੋਏ ਹਨ। ਇਸ ਦੇ ਨਾਲ ਹੀ ਘਰੇਲੂ ਰਸੋਈ ਗੈਸ (ਐੱਲਪੀਜੀ) ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਅਤੇ ਏਟੀਐੱਫ ਵਿਚ 3.6 ਫੀਸਦ ਦਾ ਵਾਧਾ ਕੀਤਾ ਹੈ। ਹੁਣ ਕੌਮੀ ਰਾਜਧਾਨੀ ਵਿਚ ਐੱਲਪੀਜੀ ਦਾ 14.2 ਕਿਲੋਗ੍ਰਾਮ ਪ੍ਰਤੀ ਸਿਲੰਡਰ 769 ਰੁਪਏ ਹੋ ਗਿਆ ਹੈ।

Real Estate