ਟਰੱਕ ਪਲਟਿਆ; 16 ਮਜ਼ਦੂਰਾਂ ਦੀ ਮੌਤ

441

ਜਲਗਾਓਂ (ਮਹਾਰਾਸ਼ਟਰ): 15 ਫਰਵਰੀ

ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਵਿੱਚ ਇਕ ਟਰੱਕ ਪਲਟਣ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਦੇਰ ਰਾਤ ਕਿੰਗੋ ਪਿੰਡ ਨੇੜੇ ਇਕ ਮੰਦਿਰ ਕੋਲ ਵਾਪਰਿਆ। ਟਰੱਕ ਪਪੀਤੇ ਲੈ ਕੇ ਧੂਲੇ ਤੋਂ ਯਾਵਲ ਤਹਿਸੀਲ ਜਾ ਰਿਹਾ ਸੀ ਕਿ ਇਸੇ ਦੌਰਾਨ ਸੜਕ ਵਿਚਾਲੇ ਟੋਇਆ ਆ ਗਿਆ ਤੇ ਡਰਾਈਵਰ ਟਰੱਕ ’ਤੋਂ ਸੰਤੁਲਨ ਗੁਆ ਬੈਠਾ ਤੇ ਟਰੱਕ ਪਲਟ ਗਿਆ। ਪੁਲੀਸ ਅਨੁਸਾਰ ਇਸ ਹਾਦਸੇ ਵਿੱਚ 16 ਮਜ਼ਦੂਰਾਂ ਦੀ ਮੌਤ ਹੋਈ ਹੈ ਤੇ ਪੰਜ ਮਜ਼ਦੂਰ ਗੰਭੀਰ ਜ਼ਖ਼ਮੀ ਹੋਏ ਹਨ, ਜੋ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਲਗਾਓਂ ਜ਼ਿਲ੍ਹੇ ਵਿੱਚ ਟਰੱਕ ਪਲਟਣ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਇਆ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਉਮੀਦ ਜਤਾਈ।

Real Estate