ਸਰਕਾਰ ਨੰਬਰ ਦੇਵੇ, ਗੱਲ ਕਰ ਲਵਾਂਗੇ : ਟਿਕੈਤ

446

ਕਰਨਾਲ : ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਤਰਜਮਾਨ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਇੱਥੇ ਮਹਾਪੰਚਾਇਤ ‘ਚ ਲੜੇਗਾ ਜਵਾਨ, ਜਿੱਤੇਗਾ ਕਿਸਾਨ ਦਾ ਨਾਅਰਾ ਦਿੱਤਾ। ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਸਾਰੇ ਕਿਸਾਨ ਇਕਜੁੱਟ ਹਨ। ਉਨ੍ਹਾਂ ਦਾ ਮੰਚ ਤੇ ਪੰਚ ਉਹੀ ਹੈ, ਜਿੱਥੇ ਪਹਿਲਾ ਸੀ।

ਇੰਦਰੀ ਦੀ ਅਨਾਜ ਮੰਡੀ ‘ਚ ਕਰਵਾਈ ਗਈ ਮਹਾਪੰਚਾਇਤ ‘ਚ ਪੁੱਜੇ ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਨੇਤਾਵਾਂ ਵਾਂਗ ਗੱਲ ਕੀਤੀ। ਚੜੂਨੀ ਨੇ ਕਿਹਾ ਕਿ ਕਿਸਾਨਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਹੁਣ ਅਗਲੀ ਰੈਲੀ ‘ਚ 40 ਲੱਖ ਟਰੈਕਟਰ ਲੈ ਕੇ ਅੱਗੇ ਵਧਿਆ ਜਾਵੇਗਾ। ਉੱਥੇ ਹੀ ਰਾਕੇਸ਼ ਟਿਕੈਤ ਨੇ ਦੁਹਰਾਇਆ ਕਿ ਹੁਣ ਪੂਰੇ ਦੇਸ਼ ‘ਚ ਅੰਦੋਲਨ ਲੈ ਕੇ ਜਾਵਾਂਗੇ। ਬੰਧਕ ਬਣੇ ਗੁਜਰਾਤ ਨੂੰ ਆਜ਼ਾਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਮ ਲੋਕਾਂ ਨੂੰ ਵਰਗਲਾ ਕੇ ਕੇਂਦਰ ‘ਚ ਸੱਤਾ ਹਾਸਲ ਕੀਤੀ, ਹੁਣ ਉਹ ਦੇਸ਼ ਵੇਚ ਰਹੇ ਹਨ। ਸਾਰੇ ਸਰਕਾਰੀ ਉੱਦਮ ਵੇਚੇ ਜਾ ਰਹੇ ਹਨ। ਕਈ ਨੌਜਵਾਨ ਬੇਰੁਜ਼ਗਾਰ ਹੋ ਗਏ। ਹੁਣ ਕਿਸਾਨ ਹੀ ਦੇਸ਼ ਦੇ ਭਵਿੱਖ ਦਾ ਫ਼ੈਸਲਾ ਕਰਾਂਗੇ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਰੁਜ਼ਗਾਰ ਬਚਾਉਣ ਦੀ ਲੜਾਈ ਹੈ।

ਕਿਸਾਨ ਤੋਂ ਉਸ ਦੀ ਰੋਜ਼ੀ-ਰੋਟੀ ਖੋਹੀ ਜਾ ਰਹੀ ਹੈ। ਇਨ੍ਹਾਂ ਕਾਨੂੰਨਾਂ ਨਾਲ ਖੇਤੀ ਖ਼ਤਮ ਹੋਵੇਗੀ ਤੇ ਰੁਜ਼ਗਾਰ ਚਲਾ ਜਾਵੇਗਾ। ਸਾਡੇ ਦੇਸ਼ ਦਾ ਭੋਜਨ ਗੁਦਾਮਾਂ ‘ਚ ਕੈਦ ਹੋ ਜਾਵੇਗਾ। ਸਰਕਾਰ ਨੂੰ ਕਿਸਾਨਾਂ ਦੀ ਮੌਤ ਦਾ ਕੋਈ ਦੁੱਖ ਨਹੀਂ। ਸੂਬੇ ਦੇ ਖੇਤੀ ਮੰਤਰੀ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਦਾ ਸਮਾਂ ਆਵੇਗਾ। ਯਾਦ ਰੱਖੋ ਕਿ ਅੱਜ ਜਿਹੜੇ ਸਾਥ ਨਹੀਂ ਦੇ ਰਹੇ, ਉਹ ਵੋਟ ਮੰਗਣ ਆਉਣ ਤਾਂ ਸਬਕ ਸਿਖਾ ਦਿਓ। ਅਗਲੀਆਂ ਚੋਣਾਂ ਲਈ ਤਿਆਰ ਰਹੋ।

ਸਰਕਾਰ ਨੰਬਰ ਦੇਵੇ, ਗੱਲ ਕਰ ਲਵਾਂਗੇ : ਟਿਕੈਤ

ਬਾਅਦ ‘ਚ ਮੀਡੀਆ ਨਾਲ ਗੱਲਬਾਤ ‘ਚ ਟਿਕੈਤ ਨੇ ਕਿਹਾ ਕਿ ਸਰਕਾਰ ਮਾਮਲਾ ਹੱਲ ਕਰਨਾ ਚਾਹੁੰਦੀ ਹੈ ਤਾਂ ਆਪਣਾ ਨੰਬਰ ਦੇਵੇ, ਸਾਡੇ ਨੇਤਾ ਗੱਲ ਕਰ ਲੈਣਗੇ। ਉਨ੍ਹਾਂ ਨੇ ਹਰਿਆਣਾ ਦੇ ਖੇਤੀ ਮੰਤੀਰ ਜੇਪੀ ਦਲਾਲ ਦੇ ਬਿਆਨ ਨੂੰ ਪੂਰੀ ਤਰ੍ਹਾਂ ਗ਼ਲਤ ਦੱਸਦਿਆਂ ਕਿਹਾ ਕਿ ਉਹ ਸ਼ਰਧਾਂਜਲੀ ਦੇ ਸਕਦੇ ਸਨ ਪਰ ਇਸ ਤਰ੍ਹਾਂ ਕਿਸਾਨਾਂ ਦੀ ਮੌਤ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ।

Real Estate