ਭਾਰਤ ‘ਚ 2017-19 ਵਿਚ ਜ਼ਿਆਦਾ ਨਸ਼ਾ ਕਰਨ ਨਾਲ 2300 ਤੋਂ ਜ਼ਿਆਦਾ ਲੋਕਾਂ ਦੀ ਮੌਤ

128

 

ਨਵੀਂ ਦਿੱਲੀ  : ਭਾਰਤ ‘ਚ 2017-19 ਵਿਚ ਜ਼ਿਆਦਾ ਨਸ਼ਾ ਕਰਨ ਨਾਲ 2300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ। ਮਰਨ ਵਾਲਿਆਂ ‘ਚ 30-45 ਉਮਰ ਵਰਗ ਦੇ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਦੱਸਿਆ ਕਿ 2017 ‘ਚ ਨਸ਼ੇ ਦੀ ਵੱਧ ਮਾਤਰਾ ਕਾਰਨ 745 ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ 2018 ‘ਚ 875 ਤੇ 2019 ‘ਚ 704 ਲੋਕਾਂ ਦੀ ਮੌਤ ਹੋਈ।

ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ 338 ਲੋਕਾਂ ਦੀ ਮੌਤ ਰਾਜਸਥਾਨ ‘ਚ ਹੋਈ। ਇਸ ਤੋਂ ਕਰਨਾਟਕ ‘ਚ 239 ਤੇ ਉੱਤਰ ਪ੍ਰਦੇਸ਼ ‘ਚ 236 ਲੋਕਾਂ ਦੀ ਮੌਤ ਹੋਈ। 2017-19 ‘ਚ ਇਸ ਕਾਰਨ ਮਰਨ ਵਾਲਿਆਂ ਲੋਕਾਂ ‘ਚ 30-45 ਉਮਰ ਵਰਗ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ 784 ਸੀ। ਉਥੇ, 14 ਸਾਲ ਤੋਂ ਘੱਟ ਉਮਰ ਦੇ 55 ਬੱਚਿਆਂ ਦੀ ਮੌਤ ਹੋਈ ਤੇ 14-18 ਸਾਲ ਦੇ ਉਮਰ ਵਰਗ ਵਾਲੇ 70 ਨੌਜਵਾਨਾਂ ਦੀ ਮੌਤ ਜ਼ਿਆਦਾ ਨਸ਼ਾ ਕਰਨ ਕਾਰਨ ਹੋਈ।

ਅੰਕੜਿਆਂ ਅਨੁਸਾਰ, ਇਸ ਕਾਰਨ 18-30 ਸਾਲ ਉਮਰ ਵਰਗ ਦੇ 624 ਤੇ 45-70 ਸਾਲ ਉਮਰ ਵਰਗ ਦੇ 550 ਲੋਕਾਂ ਦੀ ਮੌਤ ਹੋਈ। ਉਥੇ, 60 ਸਾਲ ਜਾਂ ਉਸ ਤੋਂ ਵੱਧ ਉਮਰ ਵਰਗ ਦੇ 241 ਲੋਕਾਂ ਦੀ ਮੌਤ ਹੋਈ।

ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਨੇ ਹਾਲ ਹੀ ‘ਚ 272 ਬੇਹੱਦ ਪ੍ਰਭਾਵਿਤ ਜ਼ਿਲਿ੍ਹਆਂ ‘ਚ ਨਸ਼ਾ ਮੁਕਤ ਭਾਰਤ ਮੁਹਿੰਮ (ਐੱਨਐੱਮਬੀਏ) ਦੀ ਸ਼ੁਰੂਆਤ ਕੀਤੀ। ਇਸ ਪ੍ਰਰੋਗਰਾਮ ‘ਚ ਨਾਰਕੋਟਿਕਸ ਬਿਊਰੋ ਦੀਆਂ ਕੋਸ਼ਿਸ਼ਾਂ, ਨਸ਼ੀਲੇ ਪਦਾਰਥਾਂ ਦੇ ਆਦੀ ਲੋਕਾਂ ਤਕ ਪਹੁੰਚ ਤੇ ਸਮਾਜਿਕ ਨਿਆਂ ਮੰਤਰਾਲਾ ਵੱਲੋਂ ਇਸ ਸਬੰਧ ‘ਚ ਜਾਗਰੂਕਤਾ ਫੈਲਾਉਣ ਨੂੰ ਸ਼ਾਮਲ ਕੀਤਾ ਗਿਆ।

ਸਰਕਾਰ ਐੱਨਐੱਮਬੀਏ ਮੁਹਿੰਮ ਨੂੰ ਕਰੇਗੀ ਤੇਜ਼

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐੱਨਐੱਮਬੀਏ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਇਹ ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡਕਸ਼ਨ (ਐੱਨਏਪੀਡੀਡੀਆਰ) ਤਹਿਤ ਕੰਮ ਕਰਨਾ ਜਾਰੀ ਰੱਖੇਗਾ। ਇਸ ‘ਚ 272 ਜ਼ਿਲਿ੍ਹਆਂ ‘ਚ 13000 ਯੁਵਾ ਸਵੈਂ ਸੇਵਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2021-22 ‘ਚ ਐੱਨਏਪੀਡੀਡੀਆਰ ਨਾਲ ਕਰੀਬ 11.80 ਲੱਖ ਲੋਕਾਂ ਨੂੰ ਲਾਭ ਮਿਲੇਗਾ।

 

Real Estate