ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ‘ਚ ਕਲਾਈਮੇਟ ਐਕਟਿਵਿਸਟ ਗ੍ਰਿਫ਼ਤਾਰ

512

 ਨਵੀਂ ਦਿੱਲੀ : ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ‘ਚ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਦੀ ਸਪੈਸ਼ਲ ਸੈੱਲ ਨੇ ਬੈਂਗਲੁਰੂ ਤੋਂ 21 ਸਾਲ ਦੀ ਕਲਾਈਮੇਟ ਐਕਟੀਵਿਸਟ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈੱਸ਼ਲ ਸੈੱਲ ਦੇ ਅਧਿਕਾਰੀਆਂ ਮੁਤਾਬਿਕ ਦੇਸ਼ਾ ਸਵੀ ਕੇਸ ਦੀ ਇਕ ਕੜੀ ਹੈ। ਸ਼ੁਰੂਆਤੀ ਪੁੱਛਗਿੱਛ ਵਿਚ ਦਿਸ਼ਾ ਨੇ ਦੱਸਿਆ ਹੈ ਕਿ ਉਸ ਨੇ ਟੂਲਕਿੱਟ ‘ਚ ਕੁਝ ਚੀਜ਼ਾਂ ਐਡਿਟ ਕੀਤੀਆਂ ਤੇ ਫਿਰ ਉਸ ਵਿਚ ਕੁਝ ਚੀਜ਼ਾਂ ਜੋੜੀਆਂ ਸਨ ਤੇ ਅੱਗੇ ਵਧਾਇਆ ਸੀ। ਸਪੈਸ਼ਲ ਸੈੱਲ ਹੁਣ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਕਰੇਗਾ। ਸੂਤਰਾਂ ਮੁਤਾਬਿਕ ਹੁਣ ਇਸ ਕੇਸ ‘ਚ ਕਈ ਹੋਰ ਗ੍ਰਿਫ਼ਤਾਰੀਆਂ ਹੋਣਗੀਆਂ।

ਦਿਸ਼ਾ ਰਵੀ ਫ੍ਰਾਈਡੇ ਫਾਰ ਫਿਊਚਰ ਕੈਂਪੇਨ ਦੀਆਂ ਫਾਊਂਡਰਸ ‘ਚੋਂ ਇਕ

ਦੋਸ਼ ਹੈ ਕਿ ਦਿਸ਼ਾ ਰਵੀ ਨੇ 26 ਜਨਵਰੀ ਹਿੰਸਾ ਬਾਰੇ ਸਾਈਬਰ ਸਟ੍ਰਾਈਕ ਲਈ ਬਣਾਈ ਗਈ ਜੁੜੀ ਟੂਲਕਿੱਟ ਨੂੰ ਐਡਿਟ ਕੀਤਾ ਸੀ। ਉਸ ਵਿਚ ਕੁਝ ਚੀਜ਼ਾਂ ਜੋੜੀਆਂ ਤੇ ਉਸ ਨੂੰ ਅੱਗੇ ਸਰਕੂਲੇਟ ਕੀਤਾ ਸੀ। 4 ਫਰਵਰੀ ਨੂੰ ਦਿੱਲੀ ਪੁਲਿਸ ਨੇ ਟੂਲਗਿੱਟ ਸਬੰਧੀ ਕੇਸ ਦਰਜ ਕੀਤਾ ਸੀ।
Real Estate