ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲੈ ਕੇ ਲਾਲ ਕਿਲ੍ਹੇ ਪੁੱਜੀ ਦਿੱਲੀ ਪੁਲਿਸ

49

ਨਵੀਂ ਦਿੱਲੀ : ਪਿਛਲੇ ਮਹੀਨੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਇਸ ਦੀ ਤਹਿ ਤਕ ਜਾਣ ‘ਚ ਜੁਟ ਗਈ ਹੈ। ਇਸ ਸਖ਼ਤੀ ‘ਚ ਲਾਲ ਕਿਲ੍ਹਾ ਹੁੱਲੜਬਾਜ਼ੀ ਮਾਮਲੇ ‘ਚ ਗ੍ਰਿਫ਼ਤਾਰ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਕ੍ਰਾਈਮ ਬ੍ਰਾਂਚ ਹਿੰਸਾ ਸਥਾਨ ਤਕ ਪਹੁੰਚੀ ਹੈ। ਦਿੱਲੀ ਪੁਲਿਸ ਇਹ ਪਤਾ ਲਗਾਉਣ ‘ਚ ਜੁਟੀ ਹੈ ਕਿ ਆਖਿਰ ਇਸ ਦੇ ਪਿੱਛੇ ਕਿਹੜੇ ਲੋਕ ਹਨ? ਲਾਲ ਕਿਲ੍ਹਾ ਹੁੱਲੜਬਾਜ਼ੀ ‘ਚ ਗ੍ਰਿਫ਼ਤਾਰ ਪੰਜਾਬ ਦੇ ਹੁਸ਼ਿਆਰਪੁਰ ਨਿਵਾਸੀ ਇਕਬਾਲ ਸਿੰਘ ਪੁਲਿਸ ਪੁੱਛਗਿੱਛ ‘ਚ ਦੱਸਿਆ ਕਿ ਉਹ ਗਣਤੰਤਰ ਦਿਵਸ ਤੋਂ ਕਾਫੀ ਪਹਿਲਾਂ ਸਿੰਘੂ ਬਾਰਡਰ ਆ ਗਿਆ ਸੀ। ਉਹ ਟਰੈਕਟਰ ਰੈਲੀ ‘ਚ ਸ਼ਾਮਲ ਹੋਇਆ ਸੀ ਪਰ ਪੁਲਿਸ ਵੱਲੋਂ ਤੈਅ ਰਸਤੇ ‘ਤੇ ਨਾ ਜਾ ਕੇ ਉਸ ਦੀ ਯੋਜਨਾ ਬਾਹਰੀ ਰਿੰਗ ਰੋਡ ‘ਤੇ ਜਾਣ ਦੀ ਸੀ ਪਰ ਜਦੋਂ ਉਸ ਨੇ ਭਾਰੀ ਗਿਣਤੀ ‘ਚ ਭੀੜ ਨੂੰ ਲਾਲ ਕਿਲ੍ਹੇ ਵੱਲ ਜਾਂਦੇ ਦੇਖਿਆ ਤਾਂ ਉਹ ਉਨ੍ਹਾਂ ਨਾਲ ਭੱਜ ਗਿਆ ਸੀ। ਲਾਲ ਕਿਲ੍ਹੇ ‘ਤੇ ਪਹੁੰਚ ਕੇ ਉਸ ਨੇ ਲੋਕਾਂ ਨੂੰ ਭੜਕਾਉਣ ਦੀ ਗੱਲ ਵੀ ਸਵੀਕਾਰ ਕੀਤੀ ਹੈ।

Real Estate