17 ਸੂਬਿਆਂ ‘ਚ 24 ਘੰਟਿਆਂ ‘ਚ ਕੋਰੋਨਾ ਨਾਲ ਇਕ ਵੀ ਮੌਤ ਨਹੀਂ

295

ਨਵੀਂ ਦਿੱਲੀ  : ਦੇਸ਼ ‘ਚ ਕੋਰੋਨਾ ਮਹਾਮਾਰੀ ਦਾ ਅਸਰ ਲਗਾਤਾਰ ਘੱਟ ਹੋ ਰਿਹਾ ਹੈ। ਬੀਤੇ 24 ਘੰਟਿਆਂ ‘ਚ ਦੇਸ਼ ਦੇ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਇਕ ਵੀ ਮੌਤ ਨਹੀਂ ਹੋਈ ਹੈ। ਹਾਲਾਂਕਿ ਦੌਰਾਨ ਇਨਫੈਕਸ਼ਨ ਦੇ 12,923 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤਕ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ ਵਧ ਕੇ 1,08,71,294 ਹੋ ਗਈ। ਉਥੇ ਉਥੇ 108 ਲੋਕਾਂ ਦੀ ਮੌਤ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਕੇ 1,55,360 ਹੋ ਗਿਆ।

ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ ਹੁਣ ਤਕ 1,05,73,372 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ ਕੋਰੋਨਾ ਤੋਂ ਠੀਕ ਹੋਣ ਦੀ ਦਰ ਵਧ ਕੇ 97.26 ਫ਼ੀਸਦੀ ਹੋ ਗਈ ਤੇ ਉਥੇ ਮੌਤ ਦੀ ਦਰ 1.43 ਫ਼ੀਸਦੀ ਹੋ ਗਈ ਹੈ।

ਦੇਸ਼ ‘ਚ ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,42,562 ਹੈ ਜੋ ਕੁਲ ਇਨਫੈਕਟਿਡਾਂ ਦਾ ਸਿਰਫ 1.31 ਫ਼ੀਸਦੀ ਹੈ। ਦੇਸ਼ ‘ਚ 20 ਲੱਖ ਇਨਫੈਕਟਿਡਾਂ ਦਾ ਅੰਕੜਾ ਬੀਤੇ 7 ਅਗਸਤ ਤੇ 50 ਲੱਖ ਦਾ ਅੰਕੜਾ 16 ਦਸੰਬਰ ਨੂੰ ਪਾਰ ਹੋਇਆ ਸੀ। ਉਥੇ ਇਕ ਕਰੋੜ ਇਨਫੈਕਟਿਡਾਂ ਦੀ ਗਿਣਤੀ 19 ਦਸੰਬਰ ਨੂੰ ਪਾਰ ਹੋਈ ਸੀ।

ਬੀਤੇ 24 ਘੰਟਿਆਂ ‘ਚ ਜਿਨ੍ਹਾਂ 108 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 30 ਲੋਕ ਮਹਾਰਾਸ਼ਟਰ, 18 ਕੇਰਲ ਤੇ 14 ਪੰਜਾਬ ਦੇ ਹਨ। ਹਾਲਾਂਕਿ ਇਸ ਮਿਆਦ ‘ਚ ਹਰਿਆਣਾ, ਉੱਤਰਾਖੰਡ, ਆਸਾਮ, ਗੁਜਰਾਤ, ਤੇਲੰਗਾਨਾ, ਓਡੀਸ਼ਾ ਤੇ ਸਿੱਕਮ ਸਮੇਤ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਨਾਲ ਇਕ ਵੀ ਮੌਤ ਨਹੀਂ ਹੋਈ। ਹੁਣ ਤਕ ਹੋਈਆਂ 1,55,360 ਮੌਤਾਂ ‘ਚੋਂ ਇਕੱਲੀਆਂ ਮਹਾਰਾਸ਼ਟਰ ‘ਚ 51,390 ਲੋਕਾਂ ਦੀ ਜਾਨ ਗਈ। ਇਸ ਤੋਂ ਬਾਅਦ ਤਾਮਿਲਨਾਡੂ ‘ਚ 12,396, ਕਰਨਾਟਕ ‘ਚ 12,244, ਦਿੱਲੀ ‘ਚ 10,884, ਬੰਗਾਲ ‘ਚ 10,220, ਉੱਤਰ ਪ੍ਰਦੇਸ਼ ‘ਚ 8,696 ਤੇ ਆਂਧਰ ਪ੍ਰਦੇਸ਼ ‘ਚ 7,161 ਨੇ ਕੋਰੋਨਾ ਨਾਲ ਦਮ ਤੋੜਿਆ। ਸਿਹਤ ਮੰਤਰਾਲੇ ਅਨੁਸਾਰ ਕੋਰੋਨਾ ਨਾਲ ਜਿੰਨੇ ਲੋਕਾਂ ਦੀ ਮੌਤ ਹੋਈ ਉਨ੍ਹਾਂ ਵਿਚੋਂ 70 ਫ਼ੀਸਦੀ ਤੋਂ ਜ਼ਿਆਦਾ ਲੋਕ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ।

Real Estate