ਡੇਢ ਸਾਲ ਤੋਂ ਸਮਝੌਤਾ ਐਕਸਪ੍ਰੈੱਸ ਤੇ ਮਾਲਗੱਡੀ ਦੇ 21 ਡੱਬੇ ਵਰਤ ਰਿਹਾ ਪਾਕਿਸਤਾਨ

167

 ਅੰਮਿ੍ਤਸਰ : ਪਾਕਿਸਤਾਨ ਦੀ ਆਰਥਿਕ ਮੰਦਹਾਲੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਭਾਰਤੀ ਸਮਝੌਤਾ ਗੱਡੀ ਤੇ ਮਾਲ ਗੱਡੀ ਦੇ 21 ਡੱਬੇ ਪਿਛਲੇ ਡੇਢ ਸਾਲ ਤੋਂ ਪਾਕਿ ਰੇਲਵੇ ਵਰਤ ਰਿਹਾ ਹੈ। ਰੇਲ ਮੰਤਰਾਲੇ ਵੱਲੋਂ ਦੋ ਵਾਰ ਰਿਮਾਇੰਡਰ ਦਿੱਤੇ ਜਾਣ ਦੇ ਬਾਵਜੂਦ ਹਾਲੇ ਤਕ ਡੱਬਿਆਂ ਦੀ ਵਾਪਸੀ ਨਹੀਂ ਹੋ ਸਕੀ ਹੈ। ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ 7 ਅਗਸਤ 2019 ਨੂੰ ਯਾਤਰੀ ਲੈ ਕੇ ਪਾਕਿਸਤਾਨ ਗਈ ਸੀ, ਪਰ 8 ਅਗਸਤ 2019 ਨੂੰ ਸਮਝੌਤਾ ਐਕਸਪ੍ਰੈੱਸ ਨੂੰ ਪਾਕਿਸਤਾਨ ਨੇ ਰੱਦ ਕਰ ਦਿੱਤਾ ਸੀ, ਜਿਸ ਕਾਰਨ ਸਮਝੌਤਾ ਐਕਸਪ੍ਰਰੈੱਸ ਦੇ 11 ਡੱਬੇ ਪਾਕਿਸਤਾਨ ‘ਚ ਹੀ ਹਨ।

ਪਾਕਿਸਤਾਨ ਤੋਂ ਆਪਣੇ ਡੱਬੇ ਵਾਪਸ ਲਿਆਉਣ ਲਈ ਅਟਾਰੀ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਡਿਵੀਜ਼ਨ ਪੱਧਰ ‘ਤੇ ਰੇਲਵੇ ਵਿਭਾਗ ਤੇ ਮੰਤਰਾਲੇ ਨੂੰ ਵੀ ਇਸ ਸਬੰਧੀ ਲਿਖ ਕੇ ਭੇਜਿਆ ਜਾ ਚੁੱਕਾ ਹੈ। ਭਾਰਤੀ ਰੇਲਵੇ ਵੱਲੋਂ ਇਨ੍ਹਾਂ ਡੱਬਿਆਂ ਨੂੰ ਵਾਪਸ ਲੈਣ ਲਈ ਡੇਢ ਸਾਲ ‘ਚ ਦੋ ਵਾਰ ਰਿਮਾਇੰਡਰ ਵੀ ਦਿੱਤੇ ਗਏ ਹਨ, ਪਰ ਉਸ ਤੋਂ ਬਾਅਦ ਵੀ ਇਨ੍ਹਾਂ ਡੱਬਿਆਂ ਦੀ ਵਾਪਸੀ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਮਾਲ ਗੱਡੀ ਦੀਆਂ ਵੀ 10 ਬੋਗੀਆਂ ਜੋ ਸਾਮਾਨ ਲੈ ਕੇ ਪਾਕਿਸਤਾਨ ਗਈਆਂ ਸਨ, ਉਹ ਵੀ ਵਾਪਸ ਨਹੀਂ ਭੇਜੀਆਂ ਗਈਆਂ। ਅਟਾਰੀ ਸਟੇਸ਼ਨ ਦੇ ਸੁਪਰਡੈਂਟ ਅਰਵਿੰਦ ਗੁਪਤਾ ਨੇ ਦੱਸਿਆ ਕਿ ਗੱਡੀ ਰੱਦ ਹੋਣ ਤੋਂ ਬਾਅਦ ਤੋਂ ਹੀ ਡੱਬੇ ਪਾਕਿਸਤਾਨ ‘ਚ ਪਏ ਹੋਏ ਹਨ ਤੇ ਉਹ ਉੱਥੇ ਹੀ ਵਰਤੇ ਵੀ ਜਾ ਰਹੇ ਹਨ। ਜਦਕਿ ਉਨ੍ਹਾਂ ਵੱਲੋਂ ਵਿਭਾਗ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ।

Real Estate