ਬਿੱਟੂ ਨੇ ਯੋਗੇਂਦਰ ਯਾਦਵ ਉਤੇ 26 ਦੀ ਹਿੰਸਾ ਕਰਾਉਣ ਦਾ ਦੋਸ਼ ਲਗਾਇਆ

447

ਨਵੀਂ ਦਿੱਲੀ, 10 ਫਰਵਰੀ

ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਗਣਤੰਤਰ ਦਿਵਸ ਹਿੰਸਾ ਲਈ ਯੋਗੇਂਦਰ ਯਾਦਵ ’ਤੇ ਦੋਸ਼ ਲਗਾਇਆ ਹੈ। ਮੰਗਲਵਾਰ ਦੀ ਰਾਤ ਨੂੰ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਦੇ ਮਤੇ ਦੌਰਾਨ ਸ੍ਰੀ ਬਿੱਟੂ ਨੇ ਕਿਹਾ,” ਯੋਗੇਂਦਰ ਯਾਦਵ ਸਬ ਸੇ ਬੜਾ ਆਗ ਲਗਾਨੇ ਵਾਲਾ ਹੈ।”

ਉਨ੍ਹਾਂ ਕਿਹਾ, “ਜੇਕਰ ਸਰਕਾਰ ਉਨ੍ਹਾਂ (ਯਾਦਵ) ਨੂੰ ਫੜਦੀ ਹੈ ਤਾਂ ਉਹ ਸਿੱਧੇ ਤੌਰ ’ਤੇ ਕਿਸਾਨਾਂ ਨਾਲ ਗੱਲਬਾਤ ਕਰ ਸਕੇਗੀ। ਕੋਈ ਵੀ ਕਿਸਾਨ ਦੇਸ਼ ਦੇ ਵਿਰੁੱਧ ਨਹੀਂ ਹੈ। ਪੰਜਾਬ ਦੇ ਲੋਕ ਤਿਰੰਗੇ ਦੀ ਇੱਜ਼ਤ ਨੂੰ ਕਰਦੇ ਹਨ ਤੇ ਉਹ ਉਸ ਦਾ ਅਪਮਾਨ ਕਿਵੇਂ ਕਰ ਸਕਦੇ ਹਨ।”

Real Estate