ਕਪੂਰ ਪਰਿਵਾਰ ’ਤੇ ਫਿਰ ਟੁੱਟਿਆ ਦੁੱਖਾਂ ਦਾ ਪਹਾੜ, ਰਿਸ਼ੀ ਕਪੂਰ ਦੇ ਭਰਾ ਅਤੇ ਐਕਟਰ ਰਾਜੀਵ ਕਪੂਰ ਦਾ ਹੋਇਆ ਦੇਹਾਂਤ

546

ਨਵੀਂ ਦਿੱਲੀ : ਬਾਲੀਵੁੱਡ ਫਿਲਮ ਇੰਡਸਟਰੀ ਤੋਂ ਇਕ ਵਾਰ ਫਿਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਗਜ ਅਦਾਕਾਰ ਰਿਸ਼ੀ ਕਪੂਰ ਤੋਂ ਬਾਅਦ ਹੁਣ ਉਨ੍ਹਾਂ ਦੇ ਛੋਟੇ ਭਰਾ ਰਾਜੀਵ ਕਪੂਰ ਦਾ ਦੇਹਾਂਤ ਹੋ ਗਿਆ ਹੈ। 58 ਸਾਲ ਦੇ ਰਾਜੀਵ ਕਪੂਰ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਬਲਕਿ ਪੂਰੀ ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਰਿਸ਼ੀ ਕਪੂਰ ਤੋਂ ਬਾਅਦ ਰਾਜੀਵ ਕਪੂਰ ਦੀ ਮੌਤ ਕਪੂਰ ਖ਼ਾਨਦਾਨ ਲਈ ਇਕ ਵੱਡਾ ਝਟਕਾ ਹੈ।

Real Estate