ਹੁਣ ਤਕ 18 ਲੋਕਾਂ ਦੀਆਂ ਲਾਸ਼ਾ ਬਰਾਮਦ, 202 ਲੋਕ ਲਾਪਤਾ, ਚੱਲ ਰਿਹਾ ਰੈਸਕਿਊ ਆਪਰੇਸ਼ਨ

231

ਨਵੀਂ ਦਿੱਲੀ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਐਤਵਾਰ ਸਵੇਰੇ ਗਲੇਸ਼ੀਅਰ ਟੁੱਟਣ ਨਾਲ ਭਾਰੀ ਤਬਾਹੀ ਮਚ ਗਈ ਹੈ। ਪ੍ਰਭਾਵਿਤ ਇਲਾਕਿਆਂ ‘ਚ ਫ਼ੌਜ, ਆਈਟੀਬੀਪੀ, ਐੱਸਐੱਸਬੀ ਤੇ ਐੱਸਡੀਆਰਐੱਫ ਦੀਆਂ ਟੀਮਾਂ ਬਚਾਅ ਕੰਮ ‘ਚ ਜੁਟੀਆਂ ਹਨ। ਚਮੋਲੀ ਪੁਲਿਸ ਮੁਤਾਬਿਕ, ਟਨਲ ‘ਚ ਫਸੇ ਲੋਕਾਂ ਲਈ ਰਾਹਤ ਤੇ ਬਚਾਅ ਕੰਮ ਜਾਰੀ ਹੈ। ਜੇਸੀਬੀ ਦੀ ਮਦਦ ਨਾਲ ਟਨਲ ਦੇ ਅੰਦਰ ਪਹੁੰਚ ਕੇ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤਕ ਕੁੱਲ 15 ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਤੇ 14 ਲਾਸ਼ਾਂ ਨੂੰ ਵੱਖ-ਵੱਖ ਸਥਾਨਾਂ ਤੋਂ ਬਰਾਮਦ ਕੀਤਾ ਗਿਆ ਹੈ। ਉੱਥੇ ਅਜੇ ਟਨਲ ‘ਚ 30 ਲੋਕ ਫਸੇ ਹੋਏ ਹਨ। ਇਸ ਕੜੀ ‘ਚ ਐਤਵਾਰ ਦੁਪਹਿਰ ਨੂੰ ਹਵਾਈ ਸੈਨਾ ਦੇ ਸੀ-130 ਏਅਰਕ੍ਰਾਫਟ ਐੱਨਡੀਆਰਐੱਫ ਦੀ ਟੀਮ ਤੇ ਪੰਜ ਕਵਿੰਟਲ ਰਾਹਤ ਸਮਾਗਰੀ ਲੈ ਕੇ ਜੌਲੀਗ੍ਰਾਂਟ ਪਹੁੰਚੇ। ਸੋਮਵਾਰ ਸਵੇਰੇ ਪੌਣੇ ਸੱਤ ਵਜੇ ਹਵਾਈ ਸੈਨਾ ਦੇ ਜਵਾਨ ਰਾਹਤ ਸਮਾਗਰੀ ਤੇ ਮਾਕਰੇਸ ਨੂੰ ਲੈ ਕੇ ਪ੍ਰਭਾਵਿਤ ਸਥਾਨ ਵੱਲ ਰਵਾਨਾ ਹੋਏ। ਇੱਥੇ ਹਵਾਈ ਸੈਨਾ ਪ੍ਰਭਾਵਿਤ ਖੇਤਰਾਂ ‘ਚ ਹਵਾਈ ਸਰਵੇ ਵੀ ਕਰੇਗੀ। ਸੋਮਵਾਰ ਨੂੰ ਰਾਹਤ-ਬਚਾਅ ਨਾਲ ਲਾਪਤਾ ਵਿਅਕਤੀਆਂ ਦੇ ਤਲਾਸ਼ੀ ‘ਚ ਐੱਸਡੀਆਰਐੱਫ ਦੇ 70 ਜਵਾਨ, ਐੱਨਡੀਆਰਐੱਫ ਦੇ 129 ਜਵਾਨ, ਆਈਟੀਬੀਪੀ ਦੇ 425 ਜਵਾਨ, ਐੱਸਐੱਸਬੀ ਦੀ ਇਕ ਟੀਮ, ਫ਼ੌਜ ਦੇ 124 ਜਵਾਨ, ਫ਼ੌਜੀ ਦੀ ਦੋ ਮੈਡੀਕਲ ਟੀਮ ਤੇ ਸਿਹਤ ਵਿਭਾਗ ਦੀਆਂ ਦੀ ਟੀਮਾਂ ਲੱਗੀਆਂ ਹਨ।

Real Estate