ਉੱਤਰਾਖੰਡ ਦੇ ਚਮੋਲੀ ‘ਚ ਆਏ ਹੜ੍ਹ ‘ਚ ਪਿੰਡ ਪੂਰਬਾ ਦੇ ਚਾਰ ਨੌਜਵਾਨ ਲਾਪਤਾ

370

ਖੰਨਾ : ਉੱਤਰਾਖੰਡ ਦੇ ਚਮੋਲੀ ‘ਚ ਐਤਵਾਰ ਨੂੰ ਗਲੇਸ਼ੀਅਰ ਟੁੱਟਣ ਕਾਰਨ ਆਏ ਹੜ੍ਹ ਦੀ ਲਪੇਟ ਵਿਚ ਪੰਜਾਬ ਦੇ ਤਹਿਸੀਲ ਸਮਰਾਲਾ ਪਿੰਡ ਪੂਰਬਾ ਦੇ ਚਾਰ ਨੌਜਵਾਨਾਂ ਦੇ ਲਾਪਤਾ ਹਨ । ਇਸ ਪਿੰਡ ਵਿਚੋਂ ਅੱਧੀ ਦਰਜਨ ਦੇ ਕਰੀਬ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਇੱਥੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਜਾਂਦੇ ਸਨ । ਨੌਜਵਾਨਾਂ ਦੇ ਲਾਪਤਾ ਹੋਣ ਕਰਕੇ ਪਰਿਵਾਰਿਕ ਮੈਂਬਰ ਫ਼ਿਕਰਮੰਦ ਹਨ। ਬਲਾਕ ਸੰਮਤੀ ਸਮਰਾਲਾ ਦੇ ਚੇਅਰਮੈਨ ਅਜਮੇਰ ਸਿੰਘ ਪੂਰਬਾ ਅਤੇ ਪਿੰਡ ਪੂਰਬਾ ਦੇ ਸਰਪੰਚ ਜਗਰੂਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੁਲਬੀਰ ਸਿੰਘ ਪੁੱਤਰ ਬਹਾਦਰ ਸਿੰਘ 28ਉਮਰ ਸਾਲ, ਸੁਖਵਿੰਦਰ ਸਿੰਘ ਪੁੱਤਰ ਰਾਮ ਆਸਰਾ ਉਮਰ 45 ਸਾਲ ,ਕੇਵਲ ਸਿੰਘ ਪੁੱਤਰ ਕਰਨੈਲ ਸਿੰਘ ਉਮਰ ਕਰੀਬ 45 ਸਾਲ ਸੁਖਵਿੰਦਰ ਸਿੰਘ ਪੁੱਤਰ ਜਵਾਲਾ ਸਿੰਘ ਉਮਰ 47 ਸਾਲ ਲਾਪਤਾ ਦੱਸੇ ਜਾ ਰਹੇ ਹਨ । ਇਨ੍ਹਾਂ ਦੇ ਨਾਲ ਦੇ ਸਾਥੀ ਨੈਬ ਸਿੰਘ ਪੁੱਤਰ ਕਰਨੈਲ ਸਿੰਘ ਹਰਪਾਲ ਸਿੰਘ ਪੁੱਤਰ ਬਹਾਦਰ ਸਿੰਘ ਹੋਰਾਂ ਨਾਲ ਪਰਿਵਾਰਕ ਮੈਂਬਰਾਂ ਦੀ ਲਗਾਤਾਰ ਗੱਲਬਾਤ ਹੋ ਰਹੀ ਹੈ । ਨਇਬ ਸਿੰਘ ਪੁੱਤਰ ਕਰਨੈਲ ਸਿੰਘ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਅਸੀਂ ਉੱਤਰਾਖੰਡ ਚਮੋਲੀ ਦੇ ਨੇਡ਼ੇ ਬਣ ਰਹੇ ਡੈਮ ਜਿਸ ਦਾ ਠੇਕਾ ਆਰ ਪੀ ਸੀ ਐੱਲ ਰਿਤਵਿਕ ਨੇ ਲਿਆ ਹੋਇਆ ਹੈ, ਵਿਚ ਕੰਮ ਕਰਦੇ ਹਾਂ। ਐਤਵਾਰ ਹੋਣ ਕਾਰਨ 6 ਚੋਂ ਅਸੀਂ ਦੋ ਜਾਣਿਆ ਛੁੱਟੀ ਕਰ ਲਈ ਸੀ । ਕੰਮ ‘ਤੇ ਗਏ ਸਾਡੇ 4 ਸਾਥੀ ਇਸ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋ ਗਏ । ਇਨ੍ਹਾਂ ਛੇ ਜਣਿਆਂ ਵਿੱਚੋਂ ਦੋ ਪਰਿਵਾਰਾਂ ਦੇ ਸਕੇ ਭਰਾਵਾਂ ਵਿੱਚੋਂ ਇੱਕ ਇੱਕ ਭਰਾ ਲਾਪਤਾ ਦੱਸੇ ਜਾ ਰਹੇ ਹਨ ।ਇਸ ਸਮੇਂ ਤਹਿਸੀਲ ਸਮਰਾਲਾ ਦੇ ਪਿੰਡ ਪੂਰਬਾ ਵਿਚ ਸੋਗ ਦੀ ਲਹਿਰ ਹੈ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਦੇ ਸਹੀ ਸਲਾਮਤ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ।

Real Estate