ਵਿਧਾਇਕ ਰਾਜਾ ਵੜਿੰਗ ਦੇ ਸਾਲੇ ’ਤੇ ਪਰਚਾ ਦਰਜ

392

ਫ਼ਰੀਦਕੋਟ, 7 ਫਰਵਰੀ

ਇਥੋਂ ਦੇ ਨਰੈਣ ਨਗਰ ਦੇ ਕਾਰੋਬਾਰੀ ਵੱਲੋਂ ਖ਼ੁਦ ਅਤੇ ਆਪਣੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਸਿਟੀ ਪੁਲੀਸ ਫ਼ਰੀਦਕੋਟ ਨੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਲੇ ਡਿੰਪੀ ਵਿਨਾਇਕ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ ਡਿੰਪੀ ਵਿਨਾਇਕ ਕਰਨ ਕਟਾਰੀਆ ਨਾਲ ਕਥਿਤ ਤੌਰ ’ਤੇ ਇਕ ਕਰੋੜ ਵੀਹ ਲੱਖ ਦੀ ਹੇਰਾਫੇਰੀ ਕਰ ਗਿਆ ਸੀ ਅਤੇ ਉਸ ਦੇ ਕਾਰੋਬਾਰ ਵਿਚ ਅੜਿੱਕੇ ਡਾਹ ਰਿਹਾ ਸੀ। ਹਾਲਾਂਕਿ ਡਿੰਪੀ ਵਿਨਾਇਕ ਅਤੇ ਵਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ।

Real Estate