ਰਿਸ਼ੀਗੰਗਾ ਹਾਈਡ੍ਰੋ ਪਾਵਰ ਪ੍ਰੋਜੈਕਟ, 150 ਲੋਕਾਂ ਦੀ ਮੌਤ ਦਾ ਖਦਸ਼ਾ; ਟਨਲ ਚ ਫਸੇ 16 ਲੋਕਾਂ ਨੂੰ ਕੀਤਾ ਰੈਸਕਿਊ

385

ਰਿਸ਼ੀਕੇਸ਼ :  ਚਮੋਲੀ ਜ਼ਿਲ੍ਹੇ ‘ਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਰਿਸ਼ੀਗੰਗਾ ਹਾਈਡ੍ਰੋ ਪ੍ਰੋਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ, ਜਦਕਿ ਧੌਲੀਗੰਗਾ ‘ਤੇ ਬਣੇ ਹਾਈਡ੍ਰੋ ਪ੍ਰੋਜੈਕਟ ਦਾ ਬੰਨ੍ਹ ਟੁੱਟਣ ਕਾਰਨ ਗੰਗਾ ਤੇ ਉਸ ਦੀਆਂ ਸਹਾਇਕ ਨਦੀਆਂ ‘ਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਸੂਬੇ ‘ਚ ਚਮੋਲੀ ਤੋਂ ਲੈ ਕੇ ਹਰਿਦੁਆਰ ਤਕ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਦੋਂ ਇਹ ਹਾਦਸਾ ਹੋਇਆ, ਉਦੋਂ ਦੋਵਾਂ ਪ੍ਰੋਜੈਕਟ ‘ਤੇ ਵੱਡੀ ਗਿਣਤੀ ‘ਚ ਮਜ਼ਦੂਰ ਕੰਮ ਕਰ ਰਹੇ ਸਨ। 150 ਦੇ ਕਰੀਬ ਮਜ਼ਦੂਰਾਂ ਦੀ ਮੌਤ ਦਾ ਖਦਸ਼ਾ ਹੈ, ਜਦਕਿ 10 ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਤ੍ਰਿਵੇਂਦਰ ਸਿੰਘ ਰਾਵਤ ਜੋਸ਼ੀਮਠ ਪਹੁੰਚ ਗਏ ਹਨ। ਉਨ੍ਹਾਂ ਇੱਥੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਪੂਰੀ ਜਾਣਕਾਰੀ ਲਈ। ਉੱਥੇ ਹੀ ਪਾਣੀ ਕਰਣਪ੍ਰਯਾਗ ਤਕ ਪਹੁੰਚ ਗਿਆ ਹੈ।

Real Estate