ਰਾਜਸਥਾਨ –ਬਲਾਤਕਾਰ ਦੇ ਦੋਸ਼ ‘ਚ ਭਾਜਪਾ ਵਿਧਾਇਕ ਵਿਰੁੱਧ ਮੁਕੱਦਮਾ ਦਰਜ

168

ਰਾਜਸਥਾਨ ਦੇ ਉਦੈਪੁਰ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਗੋਗੁੰਦਾ ਤੋਂ ਭਾਜਪਾ ਵਿਧਾਇਕ ਪ੍ਰਤਾਪ ਲਾਲ ਗਮੇਤੀ (52) ਦੇ ਖਿਲਾਫ਼ 4 ਫਰਵਰੀ ਨੂੰ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਹੈ।
ਸੁਖੇਰ ਪੁਲੀਸ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਦੋਸ਼ ਹੈ ਕਿ ਉਸਨੇ ਮੱਧ ਪ੍ਰਦੇਸ ਦੀ ਇੱਕ ਔਰਤ ਨੂੰ ਵਿਆਹ ਦਾ ਲਾਰਾ ਲਾ ਕੇ ਕਈ ਵਾਰ ਬਲਾਤਕਾਰ ਕੀਤਾ ਹੈ।
ਉਧਰ ਭਾਜਪਾ ਵਿਧਾਇਕ ਦਾ ਕਹਿਣਾ ਹੈ ਕਿ ਮੈਨੂੰ ਤਾਂ ਮਾਮਲੇ ਦਰਜ ਹੋਣ ਬਾਰੇ ਕੁਝ ਵੀ ਪਤਾ ਨਹੀਂ ।

Real Estate