ਕਾਰੋਬਾਰੀ ਨੇ ਪਰਿਵਾਰ ਨੂੰ ਗੋਲੀਆਂ ਮਾਰੀਆਂ: ਧੀ, ਪੁੱਤ ਤੇ ਕਾਰੋਬਾਰੀ ਦੀ ਮੌਤ

256

ਫ਼ਰੀਦਕੋਟ, 6 ਫ਼ਰਵਰੀ

ਇੱਥੇ ਨਰੈਣ ਨਗਰ ਵਿਖੇ ਅੱਜ ਤੜਕੇ ਚਾਰ ਵਜੇ ਫ਼ਰੀਦਕੋਟ ਦੇ ਕਾਰੋਬਾਰੀ ਕਰਨ ਕਟਾਰੀਆ ਨੇ ਕਥਿਤ ਤੌਰ ’ਤੇ ਕਾਰੋਬਾਰੀ ਪ੍ਰੇਸ਼ਾਨੀਆਂ ਕਰ ਕੇ ਆਪਣੇ ਸਾਰੇ ਪਰਿਵਾਰ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਬਾਅਦ ਵਿੱਚ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਵਿੱਚ ਕਰਨ ਕਟਾਰੀਆ ਦੀ ਬੇਟੀ ਜੈਸਵੀ (2) ਬੇਟਾ ਰੋਇਸ (3) ਅਤੇ ਕਰਨ ਕਟਾਰੀਆ ਦੀ ਮੌਤ ਹੋ ਗਈ। ਕਰਨ ਕਟਾਰੀਆ ਦੀ ਪਤਨੀ ਸੀਨਮ ਕਟਾਰੀਆ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਡੀਐੱਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੂੰ ਘਟਨਾ ਸਥਾਨ ਤੋਂ ਪੰਜ ਸਫ਼ਿਆਂ ਦਾ ਦਾ ਖ਼ੁਦਕੁਸ਼ੀ ਪੱਤਰ ਵੀ ਮਿਲਿਆ, ਜਿਸ ਦੀ ਪੁਲਸ ਪੜਤਾਲ ਕਰ ਰਹੀ ਹੈ।

Real Estate