ਪਾਬੰਦੀਆਂ ਦੇ ਬਾਵਜੂਦ ਹੋ ਰਹੀਆਂ ਨੇ ਠਾਠ ਨਾਲ ਖਾਪ ਪੰਚਾਇਤਾਂ, ਦੇ ਰਹੀਆਂ ਨੇ ਕਿਸਾਨਾਂ ਨੂੰ ਸਮਰਥਨ

306

ਨੋਇਡਾ, 5 ਫਰਵਰੀ

ਪਾਬੰਦੀਆਂ ਦੀ ਪ੍ਰਵਾਹ ਨਾ ਕਰਦਿਆਂ ਅੱਜ ਹਜ਼ਾਰਾਂ ਲੋਕ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਸ਼ਾਮਲੀ ਜ਼ਿਲ੍ਹੇ ਦੇ ਭੈਂਸਵਾਲ ਪਿੰਡ ਵਿੱਚ ਹੋਈ ‘ਮਹਾਪੰਚਾਇਤ’ ਵਿੱਚ ਪਹੁੰਚੇ। ਮਹਾਪੰਚਾਇਤ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੀ ਅਗਵਾਈ ਵਿੱਚ ਹੋਈ ਸੀ। ਸ਼ਾਮਲੀ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸ਼ਮੂਲੀਅਤ ਰੋਕਣ ਲਈ ਧਾਰਾ 144 ਅਤੇ ਹੋਰ ਪਾਬੰਦੀਆਂ ਲਾਈਆਂ ਹੋਈਆਂ ਸਨ। ਇਸ ਦੇ ਬਾਵਜੂਦ ਸ਼ਾਮਲੀ ਜ਼ਿਲ੍ਹੇ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਦੇ ਲੋਕ ਟਰੈਕਟਰਾਂ, ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਰਾਹੀਂ ਅਤੇ ਪੈਦਲ ਚੱਲ ਕੇ ‘ਕਿਸਾਨ ਪੰਚਾਇਤ’ ਵਿੱਚ ਪਹੁੰਚੇ। ਉਤਰ ਪ੍ਰਦੇਸ਼ ਵਿੱਚ ਇਹ ਚੌਥੀ ਸਭ ਤੋਂ ਵੱਡੀ ‘ਮਹਾਪੰਚਾਇਤ’ ਹੈ। ਇਸ ਤੋਂ ਪਹਿਲਾਂ ਮੁਜ਼ੱਫਰਨਗਰ, ਮਥੁਰਾ ਅਤੇ ਬਾਗ਼ਪਤ ਵਿੱਚ ਮਹਾਪੰਚਾਇਤ ਕੀਤੀ ਜਾ ਚੁੱਕੀ ਹੈ। ਅੱਜ ਦੀ ‘ਕਿਸਾਨ ਪੰਚਾਇਤ’ ਵਿੱਚ ‘ਖਾਪ ਆਗੂ’, ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਅਤੇ ਆਰਐੱਲਡੀ ਦੇ ਮੀਤ ਪ੍ਰਧਾਨ ਜੈਅੰਤ ਚੌਧਰੀ ਅਤੇ ਕੁੱਝ ਹੋਰ ਆਗੂ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।

Real Estate