ਐਨਆਈਏ ਵੱਲੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ’ਚ ਛਾਪੇ

375

ਨਵੀਂ ਦਿੱਲੀ, 4 ਫਰਵਰੀ

ਐਨਆਈਏ ਨੇ ਵੀਰਵਾਰ ਨੂੰ ਦੱਸਿਆ ਕਿ ਜਾਂਚ ਏਜੰਸੀ ਦੀਆਂ ਟੀਮਾਂ ਨੇ ਹਿਜ਼ਬੁਲ ਮੁਜਾਹਿਦੀਨ ਦੇ ਦਹਿਸ਼ਤ ਫੈਲਾਉਣ ਲਈ ਨਸ਼ਿਆਂ ਰਾਹੀਂ ਫੰਡ ਜੁਟਾਉਣ ਦੇ ਮਾਮਲੇ ਵਿੱਚ ਅੰਮਿ੍ਤਸਰ ਅਤੇ ਗੁਰਦਾਸਪੁਰ ਵਿੱਚ ਛਾਪੇ ਮਾਰੇ ਹਨ। ਏਜੰਸੀ ਨੇ ਉਥੋਂ 20 ਲੱਖ ਰੁਪਏ ਦੀ ਨਕਦੀ , 130 ਕਾਰਤੂਸ(9ਐਮਐਮ), ਮੋਬਾਈਲ ਫੋਨ, ਪੈੱਨ ਡਰਾਈਵ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ। ਐਨਆਈੲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਮਨਪ੍ਰੀਤ ਸਿੰਘ ਜੋ ਕਾਲਾ ਅਫਗਾਨਾ, ਤੇਜਾ ਖੁਰਦ ਬਟਾਲਾ ਗੁਰਦਾਸਪੁਰ ਦਾ ਵਸਨੀਕ ਹੈ ਦੇ ਘਰ ’ਤੇ ਛਾਪਾ ਮਾਰਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਮਨਪ੍ਰੀਤ ਇਸ ਮਾਮਲੇ ਦੇ ਮੁੱਖ ਮੁਲਜ਼ਮ ਰਣਜੀਤ ਸਿੰਘ ਉਰਫ ਚੀਤਾ ਅਤੇ ਇਕਬਾਲ ਸਿੰਘ ਉਰਫ ਸ਼ੇਰਾ ਦਾ ਨਜ਼ਦੀਕੀ ਹੈ। ਜਾਂਚ ਦੌਰਾਨ ਪਤਾ ਚਲਿਆ ਸੀ ਕਿ ਮਨਪ੍ਰੀਤ ਹਵਾਲਾ ਅਪਰੇਟਰ ਹੈ ਜੋ ਹੈਰੋਇਨ, ਨਸ਼ੀਲੇ ਪਦਾਰਥ ਤੋਂ ਹਾਸਲ ਪੈਸਾ ਅਤੇ ਹਥਿਆਰ ਹਾਸਲ ਕਰਕੇ ਰਣਜੀਤ ਸਿੰਘ ਦੀਆਂ ਹਦਾਇਤਾਂ ’ਤੇ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਨਿਰਧਾਰਤ ਥਾਂ ’ਤੇ ਪਹੁੰਚਾਹੁੰਦਾ ਸੀ।

Real Estate