ਗੈਂਗਸਟਰ ਨਵਤੇਜ ਭੋਲਾ ਬੱਧਨੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

275

ਨਿਹਾਲ ਸਿੰਘ ਵਾਲਾ : ਪੰਜਾਬ ਦੇ ਨਾਮੀ ਗੈਂਗਸਟਰ ਨਵਤੇਜ ਭੋਲਾ (Gangster Navtej Bhola) ਨੂੰ ਬੱਧਨੀ ਕਲਾਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਪਤਾ ਲੱਗਾ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਨਵਤੇਜ ਭੋਲਾ ਨੂੰ ਜਿਸ ਦੇ ਪੰਜਾਬ ਦੇ ਨਾਮੀ ਤੇ ਖ਼ਤਰਨਾਕ ਗੈਂਗਸਟਰਾਂ ਨਾਲ ਸਬੰਧ ਰਹੇ ਹਨ, ਨੂੰ ਪੁਲਿਸ ਵਲੋਂ ਬੱਧਨੀ ਏਰੀਆ ‘ਚ ਘੁੰਮ ਰਹੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਨਿਹਾਲ ਸਿੰਘ ਵਾਲਾ ਦੇ ਡੀਐੱਸਪੀ ਪਰਸ਼ਨ ਸਿੰਘ ਤੇ ਥਾਣਾ ਬੱਧਨੀ ਕਲਾਂ ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਵਤੇਜ ਭੋਲਾ ਦਾ ਅਦਾਲਤ ਵਲੋਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਨੂੰ ਮੋਗਾ ਦੀ ਅਦਾਲਤ ‘ਚ ਵੀਰਵਾਰ 4 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵਤੇਜ ਭੋਲਾ ਵਲੋਂ ਪਿਛਲੇ ਸਮੇਂ ਬੁੱਟਰ ਵਿਖੇ ਫਾਇਰੰਗ ਕਰਨ ਅਤੇ ਨਾਜਾਇਜ਼ ਅਸਲਾ ਤਹਿਤ ਮਾਮਲਾ ਦਰਜ ਹੈ।
Real Estate