ਅੰਮ੍ਰਿਤਸਰ ‘ਚ ਫਾਈਨਾਂਸਰ ਨੇ ਪੰਜ ਸਾਲਾ ਪੁੱਤਰ ਤੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

429

ਅੰਮਿ੍ਤਸਰ : ਮਕਬੂਲਪੁਰਾ ਥਾਣਾ ਤਹਿਤ ਪੈਂਦੇ ਮਹਿਤਾ ਰੋਡ ‘ਤੇ ਸਥਿਤ ਗੁਰੂ ਤੇਗ਼ ਬਹਾਦਰ ਨਗਰ ਦੀ ਕੋਠੀ ਨੰਬਰ 127 ਦੇ ਮਾਲਕ ਨੇ ਸੋਮਵਾਰ ਦੇਰ ਰਾਤ ਆਪਣੇ ਘਰ ਵਿਚ ਪੰਜ ਵਰ੍ਹਿਆਂ ਦੇ ਪੁੱਤਰ ਨੂੰ ਅਤੇ ਪਤਨੀ ਨੂੰ ਗੋਲੀ ਮਾਰ ਕੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਪਿੱਛੇ ਵਪਾਰ ਵਿਚ ਪਿਆ ਘਾਟਾ ਦੱਸਿਆ ਗਿਆ ਹੈ।

ਪੁਲਿਸ ਮੁਲਾਜ਼ਮਾਂ ਨੂੰ ਮੌਕੇ ਤੋਂ ਖ਼ੁਦਕੁਸ਼ੀ ਰੁੱਕਾ ਪ੍ਰਰਾਪਤ ਹੋਇਆ ਹੈ। ਇਸ ਵਿਅਕਤੀ ਨੇ ਲਿਖਿਆ ਹੈ ਕਿ ਕੋਰੋਨਾ ਲਾਗ ਫੈਲਣ ਮਗਰੋਂ ਲੱਗੀ ਤਾਲਾਬੰਦੀ ਦੌਰਾਨ ਉਹਨੂੰ ਵਪਾਰ ਵਿਚ ਬਹੁਤ ਘਾਟਾ ਪਿਆ ਸੀ। ਇਸ ਕਾਰਨ ਉਹ ਆਪਣੀ ਤੇ ਪਰਿਵਾਰ ਦੀ ਜੀਵਨ ਲੀਲ੍ਹਾ ਖ਼ਤਮ ਕਰ ਰਿਹਾ ਹੈ। ਘਟਨਾ ਬਾਰੇ ਪਤਾ ਲੱਗਦੇ ਸਾਰ ਪੁਲਿਸ ਮੌਕੇ ‘ਤੇ ਪੁੱਜ ਗਈ ਸੀ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਤਿੰਨੇਂ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ ਹਨ। ਮੰਗਲਵਾਰ ਸਵੇਰੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਮੌਕੇ ਦੇ ਗਵਾਹਾਂ ਮੁਤਾਬਕ ਵਿਕਰਮਜੀਤ ਮਾਨ, ਫਾਈਨਾਂਸ ਦਾ ਕਾਰੋਬਾਰ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਉਹਦਾ ਵਪਾਰ ਵਿਚ ਕਾਫ਼ੀ ਪੈਸਾ ਲੱਗਾ ਸੀ ਤੇ ਉਸ ਨੇ ਖ਼ੁਦ ਵੀ ਕਈ ਲੋਕਾਂ ਦਾ ਲੱਖਾਂ ਦਾ ਭੁਗਤਾਨ ਕਰਨਾ ਸੀ, ਪੈਸੇ ਲੈਣ ਵਾਲੇ ਉਸ ਨੂੰ ਤੰਗ ਕਰ ਰਹੇ ਸਨ। ਮਾਨ ਮਹਿਸੂਸ ਕਰ ਰਿਹਾ ਸੀ ਕਿ ਉਹਦੇ ਪੈਸੇ ਡੁੱਬ ਰਹੇ ਹਨ।

Real Estate