ਮਿਆਂਮਾਰ ‘ਚ ਫ਼ੌਜ ਨੇ ਕੀਤਾ ਤਖ਼ਤਾ ਪਲਟ

646

ਨਵੀਂ ਦਿੱਲੀ, 1 ਫਰਵਰੀ – ਮਿਆਂਮਾਰ ਦੀ ਫ਼ੌਜ ਨੇ ਦੇਸ਼ ਦੀ ਸਰਬੋਤਮ ਨੇਤਾ ਆਂਗ ਸਾਨ ਸੂ ਚੀ ਸਮੇਤ ਕਈ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਦੇ ਬਾਅਦ ਸੱਤਾ ਆਪਣੇ ਹੱਥ ਵਿਚ ਲੈ ਲਈ ਹੈ। ਮਿਆਂਮਾਰ ‘ਚ ਸੋਮਵਾਰ ਤੜਕੇ ਨੇਤਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਦੀ ਸੈਨਾ ਦੇ ਟੀਵੀ ਚੈਨਲ ‘ਤੇ ਕਿ ਦੇਸ਼ ‘ਚ ਇਕ ਸਾਲ ਤੱਕ ਐਮਰਜੈਂਸੀ ਰਹੇਗੀ। ਮਿਆਂਮਾਰ ਦੀ ਰਾਜਧਾਨੀ ਨੇਪੀਟਾਵ ਤੇ ਮੁੱਖ ਸ਼ਹਿਰ ਯੰਗੂਨ ‘ਚ ਸੜਕਾਂ ‘ਤੇ ਸੈਨਿਕ ਮੌਜੂਦ ਹਨ। ਮਿਆਂਮਾਰ ‘ਚ ਸਰਕਾਰ ਤੇ ਸੈਨਾ ਵਿਚਕਾਰ ਨਵੰਬਰ ‘ਚ ਹੋਈਆਂ ਚੋਣਾ ਦੇ ਨਤੀਜਿਆਂ ਨੂੰ ਲੈ ਕੇ ਬੀਤੇ ਕੁੱਝ ਵਕਤ ਤੋਂ ਤਣਾਅ ਸੀ। ਚੋਣਾਂ ਵਿਚ ਸੂ ਚੀ ਕੀ ਦੀ ਪਾਰਟੀ ਨੈਸ਼ਨਲ ਲੀਗ ਫ਼ਾਰ ਡੈਮੋਕ੍ਰੇਸੀ ਪਾਰਟੀ ਨੇ ਭਾਰੀ ਅੰਦਰ ਨਾਲ ਜਿੱਤ ਹਾਸਲ ਕੀਤੀ ਸੀ ਪਰੰਤੂ ਫ਼ੌਜ ਦਾ ਦਾਅਵਾ ਹੈ ਕਿ ਚੋਣਾਂ ਵਿਚ ਧੋਖਾਧੜੀ ਹੋਈ।

Real Estate