ਜਲੰਧਰ-ਫਿਰੋਜ਼ਪੁਰ ਰੋਡ ਉਤੇ ਜਬਰਦਸਤ ਹਾਦਸਾ, 6 ਮੌਤਾਂ

348

ਮਖੂ: ਮਖੂ ਤੋਂ 8 ਕਿਲੋਮੀਟਰ ਦੂਰ ਗਿੱਦੜਪਿੰਡੀ ਪੁੱਲ ‘ਤੇ ਛੋਟੇ ਹਾਥੀ ਅਤੇ ਟਰਾਲੇ ਦੀ ਸਿੱਧੀ ਟੱਕਰ ਹੋਣ ਨਾਲ ਛੋਟੇ ਹਾਥੀ ਵਿੱਚ ਸਵਾਰ ਵਿਅਕਤੀਆਂ ਨੂੰ ਭਾਰੀ ਸੱਟਾਂ ਲੱਗਣ ਦਾ ਸਮਾਚਾਰ ਪ੍ਰਪਾਤ ਹੋਇਆ। ਪ੍ਰਾਪਤ ਜਾਣਕਾਰੀ ਅਨਸੁਰ ਛੋਟੇ ਹਾਥੀ ਵਿੱਚ ਸਵਾਰ ਲੇਬਰ ਕਣਕ ਅਤੇ ਚੌਲਾਂ ਦੀਆਂ ਸਪੈਸ਼ਲਾਂ ਭਰਨ ਲਈ ਥਾਣਾ ਮੱਲਾਂਵਾਲਾ ਦੇ ਪਿੰਡ ਕਾਮਲਵਾਲਾ ਖੁਰਦ ਤੋਂ ਕਰਤਾਰਪੁਰ ਵਿਖੇ ਜਾ ਰਹੇ ਸਨ।

ਜਦ ਇਹ ਛੋੋਟਾ ਹਾਥੀ ਸਵੇਰੇ 8 ਵਜੇ ਦੇ ਕਰੀਬ ਗਿੱਦੜਪਿੰਡੀ ਪੁਲ ‘ਤੇ ਪਹੁੰਚਿਆਂ ਤਾਂ ਲੋਹੀਆ ਵਾਲੇ ਪਾਸੇ ਤੋਂ ਆ ਰਹੇ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ। ਛੋਟੇ ਹਾਥੀ ਵਿੱਚ ਸਵਾਰ ਲੇਬਰ ਵਾਲੇ ਵਿਅਕਤੀਆਂ ਨੂੰ ਭਾਰੀ ਸੱਟਾਂ ਲੱਗੀਆਂ।

ਸਾਰੇ ਲੇਬਰ ਵਾਲੇ ਵਿਅਕਤੀਆਂ ਨੂੰ ਸਿਵਲ ਹਸਪਤਾਲ ਮਖੂ ਵਿਖੇ ਲਿਆਂਦਾ ਗਿਆ। ਪਰ ਸਿਵਲ ਹਸਪਤਾਲ ਮਖੂ ਵਿਖੇ ਡਾਕਟਰੀ ਘਾਟ ਕਾਰਨ ਸਿਵਲ ਹਸਪਤਾਲ ਮਖੂ ਦੇ ਕਰਮਚਾਰੀਆਂ ਵੱਲੋਂ ਜ਼ਖ਼ਮੀ ਵਿਅਕਤੀਆਂ ਨੂੰ ਜ਼ੀਰਾ ਵਿਖੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।

ਖਬਰ ਲਿਖੇ ਜਾਣ ਤੱਕ ਪ੍ਰਾਪਤ ਹੋਈ ਜਾਣਕਾਰੀ ‘ਤੇ ਇਨ੍ਹਾਂ ਜਖਮੀ ਵਿਅਕਤੀਆਂ ਵਿੱਚੋਂ ਚਾਰ ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਦੋ ਸਕੇ ਭੈਣ ਭਰਾ ਵੀ ਦੱਸੇ ਜਾ ਰਹੇ ਹਨ।

Real Estate