ਮੋਦੀ ਦੇ ਦਖਲ ਦੇ ਬਾਅਦ ਕਿਸਾਨਾਂ ਅਤੇ ਸਰਕਾਰ ਵਿਚਾਲੇ 2 ਫਰਵਰੀ ਨੂੰ ਫਿਰ ਹੋਵੇਗੀ ਗੱਲਬਾਤ

654

 ਂਨਵੀ ਦਿੱਲੀ-ਕਿਸਾਨ ਅੰਦੋਲਨ ਦੇ 67ਵੇ. ਦਿਨ ਕਿਸਾਨ ਨੇਤਾਵਾਂ ਅਤੇ ਸਰਕਾਰ ਵਿਚਾਲੇ ਗੱਲਬਾਤ 2 ਫਰਵਰੀ ਨੂੰ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮਾਮਲੇ ਵਿੱਚ ਸ਼ਨੀਵਾਰ ਨੂੰ ਦਖਲ ਦਿੱਤਾ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਸਰਕਾਰ ਹਮੇਸ਼ਾ ਗੱਲਬਾਤ ਦੇ ਲਈ ਤਿਆਰ ਹੈ। ਮੋਦੀ ਨੇ ਕਿਹਾ ਸੀ ਕਿ ਉਹ ਅਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਦੂਰ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਨਰੇਸ਼ ਟਿਕੈਤ ਨੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਛੱਡੇ ਅਤੇ ਗੱਲਬਾਤ ਲਈ ਮੰਚ ਤਿਆਰ ਕਰੇ। ਟਿਕੈਤ ਨੇ ਮੋਦੀ ਦੀ ਅਪੀਲ ਂਤੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦਾ ਮਾਣ ਸਤਿਕਾਰ ਰੱਖਣਗੇ। ਅਸੀਂ ਤਿਰੰਗੇ ਦਾ ਵੀ ਕਦੇ ਅਪਮਾਨ ਨਹੀਂ ਹੋਣ ਦੇਣਗੇ।

Real Estate