ਅਡਾਨੀ ਆਧੁਨਿਕ ਅਨਾਜ ਭੰਡਾਰ ’ਤੇ ਸੀਬੀਆਈ ਦਾ ਛਾਪਾ

468

ਮੋਗਾ/ਅਜੀਤਵਾਲ, 29 ਜਨਵਰੀ

ਮੋਗਾ ਵਿਖੇ ਅਡਾਨੀ ਆਧੁਨਿਕ ਅਨਾਜ ਭੰਡਾਰ, ਜਿਥੇ ਕਣਕ ਸਟੋਰ ਕੀਤੀ ਹੋਈ ਹੈ ਅਤੇ ਅਜੀਤਵਾਲ ਵਿਖੇ ਚੌਲ ਸਟੋਰੇਜ਼ ਵਾਲੇ ਗੁਦਾਮ ਦੀ ਪੜਤਾਲ ਕਰਕੇ ਨਮੂਨੇ ਹਾਸਲ ਕੀਤੇ ਗਏ ਹਨ। ਥਾਣਾ ਅਜੀਤਵਾਲ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੀਬੀਆਈ ਟੀਮ ਨੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਮੌਕੇ ਸੀਬੀਆਈ ਟੀਮ ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰਦੇ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ। ਦੂਜੇ ਪਾਸੇ ਸੀਬੀਆਈ ਟੀਮ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਨੂੰ ਚੌਲ ਵਪਾਰੀ ਤੇ ਕਿਸਾਨ ਤੇ ਆਮ ਵਰਗ ਖੇਤੀ ਕਾਨੂੰਨ ਅੰਦੋਲਨ ਨਾਲ ਜੋੜ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਦਹਿਸ਼ਤ ਲਈ ਕੀਤਾ ਜਾ ਰਿਹਾ ਹੈ।

Real Estate