ਤਿੰਨ ਸਾਲਾਂ ’ਚ ਤਿਆਰ ਹੋਵੇਗਾ ਰਾਮ ਮੰਦਿਰ, 1100 ਕਰੋੜ ਤੋਂ ਜ਼ਿਆਦਾ ਆਵੇਗੀ ਲਾਗਤ

326

ਮੁੰਬਈ, 24 ਜਨਵਰੀ

ਅਯੁੱਧਿਆ ਵਿਚ ਰਾਮ ਮੰਦਰ ਤਿੰਨ ਸਾਲਾਂ ਵਿਚ ਬਣਾਇਆ ਜਾਵੇਗਾ ਅਤੇ ਇਸ ਦੀ ਉਸਾਰੀ ਦੀ ਲਾਗਤ 1100 ਕਰੋੜ ਰੁਪਏ ਤੋਂ ਵੱਧ ਹੋਵੇਗੀ। ਰਾਮ ਜਨਮਭੂਮੀ ਤੀਰਥ ਖੇਤਰ ਦੇ ਖ਼ਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਕਿਹਾ ਕਿ ਮੁੱਖ ਮੰਦਰ ਤਿੰਨ ਜਾਂ ਸਾਢੇ ਤਿੰਨ ਸਾਲਾਂ ਵਿਚ ਬਣਾਇਆ ਜਾਵੇਗਾ ਅਤੇ ਇਸ ‘ਤੇ 300 ਤੋਂ 400 ਕਰੋੜ ਰੁਪਏ ਖਰਚ ਆਉਣਗੇ। ਉਥੇ ਪੂਰੀ 70 ਏਕੜ ਜ਼ਮੀਨ ਦੇ ਵਿਕਾਸ’ ’ਤੇ 1100 ਕਰੋੜ ਰੁਪਏ ਤੋਂ ਵੱਧ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਰਾਮ ਮੰਦਰ ਨਿਰਮਾਣ ਪ੍ਰਾਜੈਕਟ ਵਿਚ ਸ਼ਾਮਲ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਨ੍ਹਾਂ ਅੰਕੜਿਆਂ ‘ਤੇ ਪਹੁੰਚੇ ਹਨ।

Real Estate