ਟਰੈਕਟਰ ਪਰੇਡ ਤਿੰਨ ਰੂਟਾਂ ’ਤੇ ਹੋਵੇਗੀ

128

ਨਵੀਂ ਦਿੱਲੀ, 24 ਜਨਵਰੀ

ਦਿੱਲੀ ਪੁਲੀਸ ਨੇ ਅੱਜ ਕਿਹਾ ਹੈ ਕਿ ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਪਰੇਡ 3 ਰੂਟਾਂ ’ਤੇ ਹੋਵੇਗੀ। ਇਸ ਦਾ ਰੂਟ ਪਲਾਨ ਤੈਅ ਕਰਕੇ ਕਿਸਾਨਾਂ ਨਾਲ ਸਾਂਝਾ ਕਰ ਲਿਆ ਗਿਆ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਪੁਲੀਸ ਨੇ ਕਿਹਾ ਕਿ ਤਿੰਨ ਰੂਟਾਂ ਵਿੱਚ ਟਿਕਰੀ ਬਾਰਡਰ ’ਤੇ 63 ਕਿਲੋਮੀਟਰ ਦੇ ਰੂਟ ‘ਤੇ ਪਰੇਡ ਹੋਵੇਗੀ,ਜਦ ਕਿ ਸਿੰਘੂ ਬਾਰਡਰ ਤੋਂ ਇਹ 62 ਕਿਲੋਮੀਟਰ ਤੇ ਗਾਜ਼ੀਪੁਰ ਬਾਰਡਰ ਤੋਂ ਇਹ 46 ਕਿਲੋਮੀਟਰ ਤੱਕ ਟਰੈਕਟਰ ਪਰੇਡ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਰੇਡ ਵਿੱਚ ਹਿੰਸਾ ਭੜਕਾਉਣ ਲਈ ਪਾਕਿਸਤਾਨ ਨੇ ਸਾਜ਼ਿਸ ਰਚੀ ਸੀ। ਇਸ ਲਈ ਪੁਲੀਸ ਚੌਕਸ ਹੈ। ਪੁਲੀਸ ਮੁਤਾਬਕ ਪਰੇਡ ਵਿੱਚ ਸ਼ਾਮਲ ਟਰੈਕਟਰਾਂ ਦੀ ਗਿਣਤੀ ਭਲਕੇ ਸੋਮਵਾਰ ਨੂੰ ਕੀਤੀ ਜਾਵੇਗੀ।

Real Estate