ਭਾਰਤ ਤੋਂ ਵੈਕਸੀਨ ਲੈ ਕੇ ਬ੍ਰਾਜ਼ੀਲ ਪਹੁੰਚੇ ਜਹਾਜ਼ ਦਾ ਸ਼ਾਨਦਾਰ ਸਵਾਗਤ

479

ਨਵੀਂ ਦਿੱਲੀ, 23 ਜਨਵਰੀ-ਬਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਕੋਵਿਡ-19 ਟੀਕੇ ਦੀਆਂ 20 ਲੱਖ ਖੁਰਾਕਾਂ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਹਨੂੰਮਾਨ ਨੂੰ ਭਾਰਤ ਤੋਂ ਸੰਜੀਵਨੀ ਬੂਟੀ ਬਰਾਜ਼ੀਲ ਲਿਆਂਦਿਆਂ ਦਿਖਾਇਆ ਗਿਆ ਹੈ। ਬੋਲਸੋਨਾਰੋ ਨੇ ਟਵੀਟ ਕੀਤਾ, “ਨਮਸ਼ਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਬਰਾਜ਼ੀਲ ਨੂੰ ਵਿਸ਼ਵਵਿਆਪੀ ਰੁਕਾਵਟਾਂ ਨੂੰ ਦੂਰ ਕਰਨ ਲਈ ਇਕ ਵਧੀਆ ਸਾਥੀ ਲੱਭਣ ‘ਤੇ ਮਾਣ ਹੈ। ਬਰਾਜ਼ੀਲ ਨੂੰ ਭਾਰਤ ਤੋਂ ਟੀਕੇ ਭੇਜਣ ਵਿਚ ਸਾਡੀ ਮਦਦ ਕਰਨ ਲਈ ਤੁਹਾਡਾ ਧੰਨਵਾਦ।’ ‘ਬੋਲਸੋਨਾਰੋ ਨੇ ਆਪਣੇ ਧੰਨਵਾਦ ਸੁਨੇਹੇ ਦੇ ਨਾਲ ਭਗਵਾਨ ਹਨੂੰਮਾਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਉਹ ‘ਸੰਜੀਵਨੀ ਬੂਟੀ’ ਦੇ ਪਹਾੜ ’ਤੇ ਕੋਵਿਡ-19 ਟੀਕੇ ਲੈ ਕੇ ਭਾਰਤ ਤੋਂ ਬਰਾਜ਼ੀਲ ਦੀ ਯਾਤਰਾ ਕਰਦੇ ਦਿਖਾਈ ਦੇ ਰਹੇ ਹਨ।

Real Estate