29 ਮਈ ਨੂੰ ਹੋਵੇਗੀ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ

363

ਨਵੀਂ ਦਿੱਲੀ, 22 ਜਨਵਰੀ

ਆਲ ਇੰਡੀਆ ਕਾਂਗਰਸ ਕਮੇਟੀ ਦਾ ਆਮ ਇਜਲਾਸ ਤੇ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ 29 ਮਈ ਨੂੰ ਹੋਵੇਗੀ। ਇਹ ਦੋਵੇਂ ਫੈਸਲੇ ਅੱਜ ਇਥੇ ਕਾਂਗਰਸ ਵਰਕਿੰਗ ਕਮੇਟੀ ਦੀ ਚੱਲ ਰਹੀ ਮੀਟਿੰਗ ’ਚ ਲਏ ਗਏ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਵਰਕਿੰਗ ਕਮੇਟੀ ਤੋਂ ਰਸਮੀ ਪ੍ਰਵਾਨਗੀ ਮੰਗੇ ਜਾਣ ਮਗਰੋਂ ਮਈ ਵਿੱਚ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਹੋ ਗਿਆ ਹੈ। ਚੇਤੇ ਰਹੇ ਕਿ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਿੱਚ ਜਥੇਬੰਦਕ ਸੁਧਾਰਾਂ ਲਈ ਜ਼ੋਰ ਪਾਇਆ ਜਾ ਰਿਹਾ ਸੀ। ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਤੇ ਟੀਵੀ ਰੇਟਿੰਗ ਏਜੰਸੀ ਬਾਰਕ ਦੇ ਸਾਬਕਾ ਪ੍ਰਧਾਨ ਪਾਰਥੋ ਦਾਸਗੁਪਤਾ ਦਰਮਿਆਨ ਹੋਈ ਵਟਸਐਪ ਚੈਟ ਦੇ ਹਵਾਲੇ ਨਾਲ ਸਰਕਾਰੀ ਭੇਤਾਂ ਨਾਲ ਜੁੜੇ ਐਕਟਾਂ ਦੀ ਉਲੰਘਣਾ ਤੇ ਕੌਮੀ ਸੁਰੱਖਿਆ ’ਚ ਕਥਿਤ ਸੰਨ੍ਹ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Real Estate