ਸੜਕ ਹਾਦਸੇ ’ਚ ਦੋ ਪੁਲੀਸ ਮੁਲਾਜ਼ਮ ਹਲਾਕ

69

ਘਨੌਲੀ, 22 ਜਨਵਰੀ

ਪੁਲੀਸ ਮੁਲਾਜ਼ਮਾਂ ਦੀ ਕਾਰ ਬੀਤੀ ਰਾਤ ਰਾਹ ਵਿੱਚ ਖੜ੍ਹੇ ਅਣਪਛਾਤੇ ਵਾਹਨ ਨਾਲ ਟਕਰਾ ਗਈ, ਜਿਸ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਦੋ ਏਐੱਸਆਈ ਅਤੇ ਇੱਕ ਸਿਪਾਹੀ ਬੀਤੀ ਰਾਤ ਡਿਊਟੀ ਤੋਂ ਕਾਰ ਰਾਹੀਂ ਵਾਪਸ ਪਰਤ ਰਹੇ ਸਨ। ਜਦੋਂ ਉਹ ਘਨੌਲੀ ਬੱਸ ਸਟੈਂਡ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਰਸਤੇ ਵਿੱਚ ਖੜ੍ਹੇ ਵਾਹਨ ਨਾਲ ਟਕਰਾ ਗਈ। ਤਿੰਨੋਂ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਡਾਕਟਰਾਂ ਨੇ ਦੋ ਮੁਲਾਜ਼ਮਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਤੀਜੇ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਏਐੱਸਆਈ ਜਸਵਿੰਦਰ ਸਿੰਘ ਅਤੇ ਸਿਪਾਹੀ ਰਾਜ ਕੁਮਾਰ ਵਜੋਂ ਹੋਈ ਹੈ, ਜਦੋਂਕਿ ਏਐਸਆਈ ਬਲਵਿੰਦਰ ਸਿੰਘ ਜ਼ੇਰੇ ਇਲਾਜ ਹੈ।

Real Estate