ਪਾਕਿ ਵਲੋਂ ਤਜਰਬੇ ਵਜੋਂ ਚਲਾਈ ਮਿਜ਼ਾਇਲ ਆਪਣਿਆਂ ’ਤੇ ਜਾ ਡਿੱਗੀ

422

ਨਵੀਂ ਦਿੱਲੀ : ਚੀਨ ਦੇ ਦਮ ‘ਤੇ ਕੁੱਦ ਰਹੇ ਪਾਕਿਸਤਾਨ ਦੇ ਮਿਜ਼ਾਈਲ ਨਿਰਮਾਣ ਪ੍ਰੋਗਰਾਮ ‘ਚ ਸੁਰੱਖਿਆ ਦੀ ਪੋਲ ਖੁੱਲ੍ਹ ਗਈ ਹੈ। ਉਸ ਦੀ ਅੱਧਕਚਰੀ ਮਿਜ਼ਾਈਲ ਤਕਨੀਕ ਉਸ ਸਮੇਂ ਜੱਗ ਜ਼ਾਹਰ ਹੋ ਗਈ, ਜਦੋਂ ਪ੍ਰੀਖਣ ਦੌਰਾਨ ਇਕ ਬੈਲਿਸਟਿਕ ਮਿਜ਼ਾਈਲ ਬਲੋਚਿਸਤਾਨ ਸੂਬੇ ਦੀ ਇਕ ਬਲੋਚ ਬਸਤੀ ‘ਤੇ ਡਿੱਗ ਗਈ। ਇਸ ‘ਚ ਕਈ ਲੋਕ ਜ਼ਖ਼ਮੀ ਹੋ ਗਏ ਤੇ ਦਰਜਨਾਂ ਘਰ ਤਬਾਹ ਹੋ ਗਏ।

ਪਾਕਿਸਤਾਨ ਨੇ ਪਰਮਾਣੂ ਹਥਿਆਰ ਲੈ ਕੇ ਜਾਣ ‘ਚ ਸਮਰੱਥ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3 ਦਾ ਬੀਤੇ ਬੁੱਧਵਾਰ ਨੂੰ ਤਜਰਬਾ ਕੀਤਾ ਸੀ। ਇਸ ਦੀ ਕਾਮਯਾਬੀ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵਿਗਿਆਨੀਆਂ ਨੂੰ ਵਧਾਈ ਵੀ ਦਿੱਤੀ ਸੀ। ਹਾਲਾਂਕਿ ਸੁਰੱਖਿਆ ‘ਚ ਇਕ ਚੂਕ ਕਾਰਨ ਇਹ ਮਿਜ਼ਾਈਲ ਵਿਵਾਦਾਂ ‘ਚ ਆ ਗਈ। ਬਲੋਚਿਸਤਾਨ ਰਿਪਬਲਿਕਨ ਪਾਰਟੀ ਨੇ ਟਵੀਟ ਜ਼ਰੀਏ ਦੱਸਿਆ ਕਿ ਡੇਰਾ ਗਾਜ਼ੀ ਖਾਂ ਦੇ ਰਾਖੀ ਇਲਾਕੇ ਤੋਂ ਦਾਗੀ ਗਈ ਇਹ ਮਿਜ਼ਾਈਲ ਡੇਰਾ ਬੁਗਤੀ ਦੇ ਰਿਹਾਇਸ਼ੀ ਇਲਾਕੇ ‘ਚ ਆ ਕੇ ਡਿੱਹੀ। ਪਾਰਟੀ ਦੇ ਬੁਲਾਰੇ ਸ਼ੇਰ ਮੁਹੰਮਦ ਬੁਗਤੀ ਨੇ ਇਕ ਟਵੀਟ ‘ਚ ਕਿਹਾ ਕਿ ਪਾਕਿਸਤਾਨ ਦੀ ਫ਼ੌਜ ਨੇ ਬਲੋਚਿਸਤਾਨ ਨੂੰ ਲੈਬੋਰਟਰੀ ਬਣਾ ਕੇ ਰੱਖ ਦਿੱਤਾ ਹੈ। ਇਹ ਮਿਜ਼ਾਈਲ ਲੋਕਾਂ ਦੀ ਮੌਜੂਦਗੀ ‘ਚ ਦਾਗੀ ਗਈ। ਇਸ ‘ਚ ਕਈ ਲੋਕ ਜ਼ਖ਼ਮੀ ਹੋ ਗਏ ਤੇ ਦਰਜਨਾਂ ਘਰ ਤਬਾਹ ਹੋ ਗਏ। ਜਦਕਿ ਬਲੋਚਿਸਤਾਨ ਦੀ ਮਨੁੱਖੀ ਅਧਿਕਾਰ ਵਰਕਰ ਫਜੀਲਾ ਬਲੂਚ ਨੇ ਟਵੀਟ ਕਰ ਕੇ ਕਿਹਾ ਕਿ ਪਾਕਿਸਤਾਨ ਬਲੋਚਿਸਤਾਨ ‘ਚ ਆਪਣੇ ਖ਼ਤਰਨਾਕ ਹਥਿਆਰਾਂ ਦਾ ਪ੍ਰਰੀਖਣ ਕਰਦਾ ਰਹਿੰਦਾ ਹੈ। ਅੱਜ ਉਨ੍ਹਾਂ ਨੇ ਸ਼ਾਹੀਨ ਮਿਜ਼ਾਈਲ ਦਾ ਪ੍ਰਰੀਖਣ ਕੀਤਾ, ਜਿਹੜੀ ਡੇਰਾ ਬੁਗਤੀ ‘ਚ ਆ ਕੇ ਡਿੱਗੀ। ਫਜੀਲਾ ਨੇ ਇਸ ਟਵੀਟ ਨਾਲ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ, ਜਿਸ ਜ਼ਰੀਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਲੋਕ 1998 ‘ਚ ਪਾਕਿਸਤਾਨ ਦੇ ਪਰਮਾਣੂ ਮਿਜ਼ਈਲ ਪ੍ਰਰੀਖਣ ਦੌਰਾਨ ਜ਼ਖ਼ਮੀ ਹੋਏ ਸਨ। ਹਾਲਾਂਕਿ ਪਾਕਿਸਤਾਨ ਦੀ ਫ਼ੌਜ ਨੇ ਕਿਸੇ ਬਸਤੀ ‘ਤੇ ਮਿਜ਼ਾਈਲ ਡਿੱਗਣ ਦੀ ਖ਼ਬਰ ਤੋਂ ਇਨਕਾਰ ਕੀਤਾ ਹੈ।

Real Estate