ਤਿੰਨ ਮਹੀਨਿਆਂ ਤੋਂ ਕੋਮਾ ਵਿੱਚ ਸਨ ਨਰਿੰਦਰ ਚੰਚਲ, ਹੋਇਆ ਦੇਹਾਂਤ

286

ਜਲੰਧਰ -ਭਜਨ ਸਮਰਾਟ ਨਰਿੰਦਰ ਚੰਚਲ ਦਾ ਅੱਜ 80 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਨਰਿੰਦਰ ਚੰਚਲ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਰਾਜਨੀਤਕ ਸ਼ਖਸੀਅਤਾਂ, ਫ਼ਿਲਮ ਜਗਤ ਦੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਦੁੱਖ ਜ਼ਾਹਿਰ ਕੀਤਾ ਹੈ। ਚੰਚਲ ਦਿਹਾਂਤ ਤੋਂ ਪਹਿਲਾਂ ਲਗਭਗ 3 ਮਹੀਨੇ ਤੋਂ ਵੱਧ ਸਮੇਂ ਤਕ ਕੋਮਾ ’ਚ ਰਹੇ ਹਨ। ਜਾਣਕਾਰੀ ਮੁਤਾਬਕ ਅਕਤੂਬਰ ਮਹੀਨੇ ’ਚ ਚੰਚਲ ਨੂੰ ਭੁੱਖ ਲੱਗਣੀ ਬੰਦ ਹੋ ਗਈ ਸੀ, ਜਿਸ ਤੋਂ ਬਾਅਦ ਜਾਂਚ ਕਰਵਾਈ ਗਈ ਤਾਂ ਉਨ੍ਹਾਂ ਦੇ ਲਿਵਰ ’ਚ ਸਮੱਸਿਆ ਆਈ। 25 ਅਕਤੂਬਰ, 2020 ਨੂੰ ਉਨ੍ਹਾਂ ਨੂੰ ਦਿੱਲੀ ਦੇ ਸਰਗੰਗਾ ਰਾਮ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਥੇ ਉਹ 29 ਅਕਤੂਬਰ ਤਕ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਉਨ੍ਹਾਂ ਨੂੰ ਪਹਿਲੀ ਵਾਰ ਹਸਪਤਾਲ ਦਾਖਲ ਕਰਵਾਇਆ ਗਿਆ, ਉਸ ਦੌਰਾਨ ਉਨ੍ਹਾਂ ਦੇ ਦਿਮਾਗ ’ਚ ਵੀ ਬੀਮਾਰੀ ਪਾਈ ਗਈ। ਉਸ ਤੋਂ ਬਾਅਦ ਹੌਲੀ-ਹੌਲੀ ਉਹ ਹੋਸ਼ ਗੁਆਉਣ ਲੱਗੇ।
ਡਾਕਟਰਾਂ ਨੇ ਉਨ੍ਹਾਂ ਦੇ ਕੋਮਾ ’ਚ ਜਾਣ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ। ਉਦੋਂ ਤੋਂ ਹੁਣ ਤਕ ਉਹ ਲਗਾਤਾਰ ਕੋਮਾ ’ਚ ਸਨ। ਚੰਚਲ ਨੇ ਆਖਰੀ ਵਾਰ ਜੋ ਰਿਕਾਰਡਿੰਗ ਭਜਨ ਗਾਇਆ, ਉਹ ‘ਮਾਏ ਸਾਡੇ ਪਿਆਰ ’ਤੇ’ ਸੀ। ਇਸ ਤੋਂ ਇਲਾਵਾ ਉਹ ਜਗਰਾਤਿਆਂ ਦੌਰਾਨ ਖੁਦ ਦੇ ਤਿਆਰ ਕੀਤੇ ਕਈ ਭਜਨ ਗਾਉਂਦੇ ਰਹਿੰਦੇ ਸਨ। ਕੋਰੋਨਾ ਕਾਲ ’ਚ ਵੀ ਉਨ੍ਹਾਂ ਦਾ ਗਾਇਆ ਗੀਤ ‘ਕਿੱਥੋਂ ਆਇਆ ਕੋਰੋਨਾ’ ਕਾਫੀ ਵਾਇਰਲ ਹੋਇਆ ਸੀ।

Real Estate