ਵੈਕਸੀਨ ਨਾਲ ਹੁਣ ਤੱਕ 600 ਨੂੰ ਸਾਈਡ ਇਫੈਕਟ

639

ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਦੇ ਖਿਲਾਫ ਟੀਕਾ ਮੁਹਿੰਮ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਹੈ। ਅੱਜ ਕੋਰੋਨਾ ਟੀਕਾਕਰਨ ਦੇ ਪਹਿਲੇ ਪੜਾਅ ਦਾ ਛੇਵਾਂ ਦਿਨ ਹੈ ਅਤੇ ਹੁਣ ਤੱਕ 6.31 ਲੱਖ ਕੋਰੋਨਾ ਵਾਰੀਅਰਜ਼ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਦੌਰਾਨ ਖ਼ਬਰਾਂ ਆਈਆਂ ਹਨ ਕਿ ਦੇਸ਼ ਵਿੱਚ ਲਗਭਗ 600 ਵਿਅਕਤੀਆਂ ਵਿਚ ਕੋਰੋਨਾ ਟੀਕੇ ਦੇ ਮਾੜੇ ਪ੍ਰਭਾਵ ਵੇਖੇ ਹਨ। ਕੋਰੋਨਾ ਟੀਕਾ ਲਾਉਣ ਤੋਂ ਬਾਅਦ ਕੁਝ ਰਾਜਾਂ ਵਿੱਚ ਮੌਤ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਹਾਲਾਂਕਿ ਅਜੇ ਤੱਕ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਕੋਰੋਨਾ ਟੀਕਾਕਰਨ ਤੋਂ ਬਾਅਦ ਆਉਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਵੀ ਮਾੜੇ ਪ੍ਰਭਾਵ ਸਾਹਮਣੇ ਆਏ ਹਨ, ਉਹ ਆਮ ਹਨ। ਟੀਕਾਕਰਨ ਤੋਂ ਪਹਿਲਾਂ ਕੁਝ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਸੀ।  ਇਹ ਕਿਸੇ ਵੀ ਟੀਕਾਕਰਣ ਵਿੱਚ ਹੁੰਦਾ ਹੈ।

ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕਿਹਾ ਜੇਕਰ ਕੋਰੋਨਾ ਨੂੰ ਖਤਮ ਕਰਨਾ ਜ਼ਰੂਰੀ ਹੈ ਤਾਂ ਟੀਕਾ ਲਗਵਾਉਣਾ ਜ਼ਰੂਰੀ ਹੈ। ਇਹ ਮੰਦਭਾਗਾ ਹੈ ਕਿ ਕੁਝ ਲੋਕ ਰਾਜਨੀਤਿਕ ਲਾਭ ਲੈਣ ਲਈ ਟੀਕਾਕਰਨ ਬਾਰੇ ਗਲਤ ਗੱਲਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਪ੍ਰਭਾਵ ਕਈ ਥਾਵਾਂ ‘ਤੇ ਦੇਖਿਆ ਗਿਆ ਹੈ ਅਤੇ ਕੁਝ ਲੋਕ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ। ਸਰਕਾਰ ਕਿਸੇ ਦੀ ਸਿਹਤ ਨਾਲ ਬਿਲਕੁਲ ਨਹੀਂ ਖੇਡੇਗੀ। ਹਰ ਇਕ ਨੂੰ ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

ਦੱਸਣਯੋਗ ਹੈ ਕਿ 16 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਕੋਰੋਨਾ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ 2,07,229, ਦੂਜੇ ਦਿਨ 17,072, ਤੀਜੇ ਦਿਨ 1,48,266, ਚੌਥੇ ਦਿਨ 1,77,368 ਟੀਕੇ ਕੋਰਨਾ ਵਾਰੀਅਰਜ਼ ਨੂੰ ਦਿੱਤੇ ਗਏ। ਦੇਸ਼ ਦੀ ਰਾਜਧਾਨੀ, ਦਿੱਲੀ ਦੀ ਗੱਲ ਕਰੀਏ ਤਾਂ ਕੋਰੋਨਾ ਟੀਕਾਕਰਨ ਮੁਹਿੰਮ ਦੇ ਚੌਥੇ ਦਿਨ 4 ਕੋਰੋਨਾ ਵਾਰੀਅਰਜ਼ ਨੇ ਟੀਕੇ ਦੇ ਮਾੜੇ ਪ੍ਰਭਾਵ ਵੇਖੇ ਹਨ। ਇਨ੍ਹਾਂ ਵਿੱਚੋਂ 3 ਨੂੰ ਛੁੱਟੀ ਦੇ ਦਿੱਤੀ ਗਈ ਅਤੇ ਰਾਜੀਵ ਗਾਂਧੀ ਹਸਪਤਾਲ ਵਿੱਚ ਇੱਕ ਨਿਗਰਾਨੀ ਹੇਠ ਹੈ।

Real Estate