ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਦਾ ਝੱਗਾ ਚੌੜ ਹੋਇਆ -8770 ਕਰੋੜ ਦੀ ਜਾਇਦਾਦ ਘਟੀ

471

ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਬਿਜਨਸਮੈਨ ਰਹੇ ਹਨ । ਉਹਨਾ ਦੀ ਟ੍ਰੰਪ ਆਰਗੇਨਾਈਜੇਸ਼ਨ ਦਾ ਜਿ਼ਆਦਾ ਬਿਜਨਸ ਰੀਅਲ ਅਸਟੇਟ ਵਿੱਚ ਹੈ। ਫੋਰਬਸ ਦੇ ਮੁਤਾਬਿਕ, ਟੰ੍ਰਪ ਦੀ ਮੌਜੂਦਾ ਨੈਟਵਰਥ 2.5 ਬਿਲੀਅਨ ਡਾਲਰ ( ਲਗਭਗ 18,300 ਕਰੋੜ ਰੁਪਏ ਹੈ ) ਹੈ । ਉਹ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿੱਚ 339ਵੇਂ ਸਥਾਨ ‘ਤੇ ਹਨ। ਜਦੋਂ ਉਹ ਰਾਸ਼ਟਰਪਤੀ ਬਣਨ ਵਾਲੇ ਸਨ , ਉਦੋਂ ਫੋਰਬਸ ਨੇ ਉਸਦੀ ਜਾਇਦਾਦ 3.7 ਬਿਲੀਅਨ ਡਾਲਰ ( ਲਗਭਗ 27,000 ਕਰੋੜ ਰੁਪਏ ) ਆਂਕੀ ਸੀ । ਯਾਨੀ 4 ਸਾਲ ਦੇ ਦੌਰਾਨ ਉਹਨਾ ਦੀ ਸੰਪਤੀ 1.2 ਬਿਲੀਅਨ ਡਾਲਰ (8770 ਕਰੋੜ ਰੁਪਏ ) ਘੱਟ ਹੋ ਗਈ ਹੈ।
ਨਿਊਯਾਰਕ ਟਾਈਮਸ ਦੇ ਇੱਕ ਰਿਪੋਰਟ ਮੁਤਾਬਿਕ, ਟ੍ਰੰਪ ਦੇ ਬਾਪ ਫ੍ਰੈਡ ਟ੍ਰੰਪ ਤੋਂ 413 ਮਿਲੀਅਨ ਡਾਲਰ (ਲਗਭਗ 3000 ਕਰੋੜ ਰੁਪਏ ) ਦੀ ਸੰਪਤੀ ਮਿਲੀ । ਉਸਨੇ ਹੀ ਟ੍ਰੰਪ ਆਰਗੇਨਾਈਜੇਸ਼ਨ ਸੁਰੂ ਕੀਤੀ ਸੀ । ਰੀਅਲ ਅਸਟੇਟ ਤੋਂ ਇਲਾਵਾ ਇਸਦਾ ਬਿਜਨਸ ਹੋਟਲ, ਗੋਲਫ਼ ਅਤੇ ਲਾਈਫਸਟਾਈਲ ਨਾਲ ਜੁੜੀਆਂ ਚੀਜਾਂ ਦਾ ਹੈ ।
ਲਾਕਡਾਊਨ ਦੇ ਦੌਰਾਨ ਟ੍ਰੰਪ ਦੇ ਰੀਅਲ ਅਸਟੇਟ ਕਾਰੋਬਾਰ ਨੂੰ ਵੱਡਾ ਨੁਕਸਾਨ ਹੋਇਆ। ਮਾਰਚ 2020 ਦੇ ਦੌਰਾਨ ਉਸਦੀ ਸੰਪਤੀ 100 ਕਰੋੜ ਡਾਲਰ ਘੱਟ ਗਈ । 1 ਮਾਰਚ ,2020 ਨੂੰ ਉਸਦੀ ਕੁੱਲ ਸੰਪਤੀ 310 ਕਰੋੜ ਡਾਲਰ ਸੀ , ਜੋ 18 ਮਾਰਚ, 2020 ਨੂੰ ਰਹਿ ਗਈ ਸੀ ।
ਟ੍ਰੰਪ ਦੇ ਭਾਰਤ ਵਿੱਚ 10 ਹਜ਼ਾਰ ਕਰੋੜ ਦੇ ਪ੍ਰੋਜੈਕਟਸ
ਨਾਰਥ ਅਮਰੀਕਾ ਤੋਂ ਬਾਅਦ ਟ੍ਰੰਪ ਦਾ ਰੀਅਲ ਅਸਟੇਟ ਕਾਰੋਬਾਰ ਭਾਰਤ ਵਿੱਚ ਜਿ਼ਆਦਾ ਮਜਬੂਤ ਹੈ। ਉਸਦੀ ਕੰਪਨੀ ‘ਦ ਟ੍ਰੰਪ ਆਰਗੇਨਾਈਜੇਸ਼ਨ’ ਨੇ ਸਾਲ 2013 ਵਿੱਚ ਭਾਰਤੀ ਰੀਅਲ ਅਸਟੇਟ ‘ਚ ਬਾਜ਼ਾਰ ਵਿੱਚ ਕਦਮ ਰੱਖਿਆ ਸੀ । ਉਸਨੇ ਭਾਰਤੀ ਕੰਪਨੀਆਂ ਨਾਲ 1.5 ਬਿਲੀਅਨ ਡਾਲਰ ਦੇ ਲਗਜ਼ਰੀ ਹਾਊਸਿੰਗ ਪ੍ਰੋਜੈਕਟ ਸੁਰੂ ਕੀਤੇ ਸਨ। ਭਾਰਤ ਵਿੱਚ ਕਾਰੋਬਾਰ ਦੌਰਾਨ ਉਹਨਾਂ ਨੂੰ 168 ਕਰੋੜ ਰੁਪਏ ਦੀ ਆਮਦਨ ਹੋਈ ਹੈ। ਭਾਰਤ ਵਿੱਚ ਉਸਦੀ ਕੰਪਨੀ ਲੋਢਾ ਗਰੁੱਪ , ਪੰਜਸ਼ੀਲ ਰਿਆਲਟੀ , ਟ੍ਰਿਬੇਕਾ, ਯੂਨੀਮਾਰਕ, ਐਮ3ਐਮ ਇੰਡੀਆ, ਆਈਆਰਈਓ ਵਰਗੇ ਰੀਅਲ ਅਸਟੇਟ ਗਰੁੱਪ ਨਾਲ ਕੰਮ ਕਰ ਰਹੀਆਂ ਹਨ ।
ਟ੍ਰੰਪ ਆਰਗੀਨੇਸ਼ਨ ਨੇ ਮੁੰਬਈ , ਪੁਣੇ, ਕੋਲਕਾਤਾ ਅਤੇ ਗੁੜਗਾਂਵ ਵਿੱਚ ਟਰੰਪ ਟਾਵਰ ਬਣਾਏ ਹਨ। ਪੁਣੇ ਸਥਿਤ ਟ੍ਰੰਪ ਟਾਵਰਸ ਨੂੰ ਪੰਚਸ਼ੀਲ ਡੇਵਲਪਰਸ ਨੇ ਅਤੇ ਮੁੰਬਈ ਸਥਿਤ ਟਾਵਰ ਨੂੰ ਲੋਢਾ ਗਰੁੱਪ ਨੇ ਤਿਆਰ ਕੀਤਾ ਹੈ। ਪੁਣੇ ਦੀ 23 ਮੰਜਿਲਾ ਟਰੰਪ ਟਾਵਰਸ ਦੇਸ਼ ਦੀ ਪਹਿਲੀ ਈਕੋ ਫਰੈਂਡਲੀ ਬਿਲਡਿੰਗ ਹੈ। ਰਿਪੋਰਟਾਂ ਨੇ , ਇਸ 4400 ਸਕਵਾਇਰ ਫੁੱਟ ਏਰੀਆ ਵਾਲੇ ਫਲੈਟ ਦੀ ਸੁਰੂਆਤੀ ਕੀਮਤ 15 ਕਰੋੜ ਰੁਪਏ । ਇਸ ਵਿੱਚ ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਜ ਦੇ ਫਲੈਟ ਹਨ ।

Real Estate