ਬਾਇਡਨ ਦੀਆਂ 11 ਗੁਪਤ ਗੱਲਾਂ

681

ਜੋ ਬਾਇਡਨ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ। ਉਹ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਮਰੀਕਾ ਦੇ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਚੁਣੇ ਗਏ ਹਨ। ਇਸ ਵਕਤ ਉਹਨਾਂ ਦੀ ਉਮਰ 78 ਸਾਲ ਦੋ ਮਹੀਨੇ ਹਨ । ਬਾਇਡਨ , ਤੀਜੀ ਕੋਸਿ਼ਸ਼ ਨਾਲ ਰਾਸ਼ਟਰਪਤੀ ਬਣੇ ਹਨ। ਪਹਿਲੀ ਵਾਰ 1987 ਵਿੱਚ ਅਤੇ ਦੂਜੀ ਵਾਰ 2008 ਵਿੱਚ ਬਾਇਡਨ ਨੇ ਡੈਮੋਕਰੇਟ ਪਾਰਟੀ ਵਿੱਚ ਉਮੀਦਵਾਰੀ ਦਾ ਦਾਅਵਾ ਪੇਸ਼ ਕੀਤਾ ਸੀ । ਪਰ , ਦੋਵੇਂ ਵਾਰ ਹੀ ਉਹ ਸਮਰਥਨ ਨਾ ਹਾਸਲ ਕਰ ਸਕੇ । ਉਹ ਦੋ ਵਾਰ ਉਪ –ਰਾਸ਼ਟਰਪਤੀ ਬਣੇ । ਬਰਾਕ ਓਬਾਮਾ ਨੇ ਉਹਨਾਂ ਨੂੰ ‘ਬੈਸਟ ਵਾਈਸ ਪ੍ਰੈਸੀਡੈਂਟ’ ਦੱਸਿਆ ਸੀ । ਬਾਇਡਨ 36 ਸਾਲ ਸੀਨੇਟਰ ਅਤੇ 8 ਸਾਲ ਵਾਇਸ ਪ੍ਰੈਸੀਡੈਂਟ ਰਹੇ ।
ਬਾਇਡਨ ਦੀ ਪਹਿਲੀ ਸ਼ਾਦੀ 1966 ਵਿੱਚ ਹੋਈ ਸੀ । ਪਤਨੀ ਦਾ ਨਾਮ ਸੀ – ਨੇਲਿਆ । ਬਾਇਡਨ ਦੇ ਮੁਤਾਬਿਕ ‘ ਮੇਰੀ ਹੋਣ ਵਾਲੀ ਸੱਸ ਨੇ ਇੱਕ ਦਿਨ ਮੈਨੂੰ ਪੁੱਛਿਆ ਕਿ ਕੰਮ ਕੀ ਕਰਦੇ ਹੋ ? ਮੇਰਾ ਜਵਾਬ ਸੀ – ਇੱਕ ਦਿਨ ਇਸ ਦੇਸ਼ ਦਾ ਰਾਸ਼ਟਰਪਤੀ ਬਣੂਗਾ।’
ਬਾਇਡਨ ਨਾਲ ਜੁੜੀਆਂ 11 ਰੌਚਿਕ ਗੱਲਾਂ
1 ਬਾਇਡਨ ਦਾ ਬਚਪਨ ਫਿਲਾਡੇਲਫੇਇਆ ਦ ਸ਼ੇਰੇਟਨ ਵਿੱਚ ਬੀਤਿਆ । ਬਾਅਦ ਵਿੱਚ ਪਰਿਵਾਰ ਡੇਲਾਵੇਅਰ ਦੇ ਵਿਲਮਿੰਗਟਨ ਵਿੱਚ ਰਹਿਣ ਲੱਗਾ। ਉਹ ਅੱਜ ਵੀ ਉੱਥੇ ਹੀ ਰਹਿੰਦੇ ਹਨ। ਜਦੋਂ ਤੱਕ ਉਹ 10 ਸਾਲ ਦੇ ਸਨ , ਉਦੋਂ ਤੱਕ ਉਹ ਆਪਣੇ ਸ਼ਬਦਾਂ ਦਾ ਸਹੀ ਉਚਾਰਣ ਨਹੀਂ ਕਰ ਪਾਉਂਦੇ ਸਨ। ਉਹ ਆਪਣਾ ਸਰਨੇਮ ‘ਬਾਇਡਨ’ ਵੀ ਠੀਕ ਤਰ੍ਹਾਂ ਨਾਲ ਬੋਲ ਸਕਦੇ ਸਨ । ਜਿਸ ਕਰਕੇ ਉਸਦੇ ਸਾਥੀ ‘ਬਾਇ- ਬਾਇ’ ਕਹਿ ਕੇ ਉਹਨਾ ਦਾ ਮਜ਼ਾਕ ਉਠਾਉਂਦੇ ਸਨ।
2 ਸਕੂਲੀ ਦਿਨਾਂ ਵਿੱਚ ਬਾਇਡਨ ਫੁੱਟਬਾਲ ਦੇ ਚੰਗੇ ਖਿਡਾਰੀ ਸਨ। ਇੱਕ ਵਾਰ ਉਹਨਾਂ ਨੇ ਕਿਹਾ ਸੀ , ‘ ਸੱਚ ਕਹਾਂ ਤਾਂ ਫੁੱਟਬਾਲ ਨੇ ਮੈਨੂੰ ਮੁਸ਼ਕਿਲਾਂ ਨਾਲ ਲੜਨਾ ਸਿਖਾਇਆ। ਮੈਦਾਨ ਵਿੱਚ ਗੋਲ ਕਰਨ ਦੇ ਲਈ ਗੇਂਦ ਹਾਸਲ ਕਰਨ ਦੀ ਮਸ਼ੱਕਤ ਇਹ ਸਿਖਾਉਣ ਲਈ ਕਾਫੀ ਸੀ ਕਿ ‘ਜਿੰਦਗੀ ਦੇ ਗੋਲ’ ਤੱਕ ਪਹੁੰਚਣ ਦੇ ਲਈ ‘ਗੋਲਪੋਸਟ’ ਤੱਕ ਪਹੁੰਚਣ ਲਈ ਜਰੂਰੀ ਸੀ ।
3 ਬਾਇਡਨ ਨੇ ਸਾਇਰਾਕਸ ਯੂਨੀਵਰਸਿਟੀ ਵਿੱਚੋਂ ਲਾਅ ਦੀ ਡਿਗਰੀ ਲਈ ਸੀ । ਇਸ ਦੌਰਾਨ ਅਮਰੀਕਾ ਅਤੇ ਵੀਅਤਨਾਮ ਦੀ ਜੰਗ ਹੋਈ । ਬਾਇਡਨ ਦਾ ਨਾਂਮ ਵੀਅਤਨਾਮ ਦੇ ਖਿਲਾਫ਼ ਜੰਗ ਵਿੱਚ ਬਤੌਰ ਫੌਜੀ ਡਰਾਫਟ ਸ਼ਾਮਿਲ ਕੀਤਾ ਗਿਆ , ਪਰ ਅਸਥਮਾ ਦੇ ਕਾਰਨ ਉਹ ਜੰਗ ਦੇ ਮੈਦਾਨ ‘ਚ ਨਹੀਂ ਜਾ ਸਕੇ ।
4 ਪਹਿਲਾਂ 1987 ਅਤੇ ਫਿਰ 2008 ਵਿੱਚ ਬਾਇਡਨ ਨੇ ਡੈਮੋਕਰੇਟ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਹਾਸਲ ਕਰਨ ਦੀ ਕੋਸਿ਼ਸ਼ ਕੀਤੀ , ਪਰ ਦੋਵੇਂ ਵਾਰ ਨਾਕਾਮ ਰਹੇ । ਦੂਜੀ ਵਾਰ ਤਾਂ ਉਹ ਆਪਣੀ ਹੀ ਪਾਰਟੀ ਵਿੱਚੋਂ ਦਾਅਵੇਦਾਰੀ ਦੇ ਮਾਮਲੇ ਵਿੱਚ ਪੰਜਵੇਂ ਨੰਬਰ ਤੇ ਰਹੇ । ਉਸ ਨੇ ਸਭ ਤੋਂ ਪਹਿਲਾਂ ਚੰਗੇ ਦੋਸਤਾਂ ਵਿੱਚ ਸ਼ੁਮਾਰ ਬਰਾਕ ਓਬਾਮਾ ਨੇ ਆਪਣੇ ਦੋਨੇ ਕਾਰਜਕਾਲ ਵਿੱਚ ਬਾਇਡਨ ਨੂੰ ਵਾਈਸ ਪ੍ਰੈਸੀਡੈਂਟ ਬਣਾਇਆ।
5 ਬਾਇਡਨ ਖੁਦ ਮੰਨਦੇ ਹਨ ਕਿ 1972 ਉਸਦੀ ਜਿੰਦਗੀ ਦਾ ਮੁਸ਼ਕਿਲ ਸਾਲ ਰਿਹਾ। ਪਤਨੀ ਨੇਲਿਆ ਅਤੇ ਬੇਟੀ ਨਾਓਮੀ ਦੀ ਕਾਰ ਐਕਸੀਡੈਂਟ ‘ਚ ਮੌਤ ਹੋ ਗਈ । ਇਸ ਕਾਰ ਵਿੱਚ ਦੋ ਬੇਟੇ ਬੋ ਅਤੇ ਹੰਟਰ ਵੀ ਸਨ । ਦੋਵੇ ਸਹੀ –ਸਲਾਮਤ ਰਹੇ। ਫਿਰ 2015 ਵੀ ਆਇਆ । ਇਸ ਸਾਲ ਕਾਰ ਐਕਸੀਡੈਂਟ ਵਿੱਚ ਬਚਣ ਵਾਲਾ ਬੇਟਾ ਬੋ ਬ੍ਰੇਨ ਕੈਂਸਰ ਦੀ ਵਜਾਹ ਨਾਲ ਦੁਨੀਆ ਨੂੰ ਅਲਵਿਦਾ ਕਹਿ ਗਿਆ । ਬਾਇਡਨ ਦੀ ਇੱਕ ਬੇਟੀ ਐਸ਼ਲੇ ਵੀ ਹਨ ।
6 2008 ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਬਾਇਡਨ ਨੇ ਕਿਹਾ ਸੀ , ‘ ਚੇਰੀਯੇਟਸ ਆਫ ਫਾਇਰ’ ਮੇਰੀ ਪਸੰਦੀਦਾ ਫਿਲਮ ਹੈ । ਮੈਨੂੰ ਲੱਗਦਾ ਹੈ ਕਿ ਰੀਅਲ ਲਾਈਫ ਬੇਸਡ ਇਹ ਫਿਲਮ ਮੈਨੂੰ ਇੱਕ ਨਵਾ ਰਸਤਾ ਦਿਖਾਉਂਦੀ ਹੈ। ਜਿੰਦਗੀ ਵਿੱਚ ਕੁਝ ਅਜਿਹੇ ਮੌਕੇ ਆਉਂਦੇ ਹਨ , ਜਦੋਂ ਨਿੱਜੀ ਹਿੱਤਾਂ ਅਤੇ ਲੋਕਪ੍ਰਿਯਤਾ ਦੇ ਸਿਧਾਤਾਂ ਦੇ ਸਾਹਮਣੇ ਝੁੱਕਣਾ ਪੈਂਦਾ ਹੈ। ਮੈਂ ਸਿਧਾਂਤਾਂ ਨੂੰ ਬਾਕੀ ਚੀਜਾਂ ਉਪਰ ਰੱਖਦਾ ਹਾਂ ।
7 2016 ਵਿੱਚ ਇੱਕ ਇੰਟਰਵਿਊ ਬਾਇਡਨ ਵਿੱਚ ਉਸਦੀ ਪਸੰਦੀਦਾ ਡਿਸ਼ ਬਾਰੇ ਪੁੱਛਿਆ ਗਿਆ ਸੀ । ਉਹਨਾਂ ਮਜ਼ਾਕੀਆ ਲਹਿਜ਼ੇ ‘ਚ ਕਿਹਾ ਸੀ , ‘ ਮੇਰਾ ਨਾਂਮ ਜੋ ਬਾਇਡਨ ਹੈ , ਮੇਰੇ ਬਾਰੇ ਦੋ ਚੀਜ਼ਾਂ ਜਾਣ ਲਵੋ , ਮੈਂ ਆਈਸਕਰੀਮ ਬਹੁਤ ਪਸੰਦ ਕਰਦਾ ਹੈ, ਸ਼ਰਾਬ ਅਤੇ ਸਮੋਕਿੰਗ ਨਾਲ ਦੂਰ ਰਹਿੰਦਾ ਹਾਂ ।’
8 ਬਾਇਡਨ ਨੂੰ ਜਾਨਵਰਾਂ , ਖਾਸਕਰ ਕੁੱਤਿਆਂ ਨਾਲ ਬਹੁਤ ਪਿਆਰ ਹੈ। ਇੱਕ ਇੰਟਰਵਿਊ ਵਿੱਚ ਉਹਨਾਂ ਕਿਹਾ ਸੀ , ‘ਸ਼ਾਦੀ ਤੋਂ ਬਾਅਦ 1967 ਵਿੱਚ ਪਹਿਲੀ ਵਾਰ ਪਤਨੀ ਨੇ ਲਈ ਇੱਕ ਕੁੱਤਾ ਖਰੀਦਿਆ । ਇਸਦਾ ਨਾਂਮ ਰੱਖਿਆ ‘ ਸੀਨੇਟਰ’ । ਫਿਲਹਾਲ , ਬਾਇਡਨ ਦੇ ਕੋਲ ਦੋ ਜਰਮਨ ਸੇ਼ਫਰਡ ਕੁੱਤੇ ਹਨ, ਮੇਜਰ ਅਤੇ ਚੈਂਪ ।
9 1977 ਵਿੱਚ ਬਾਇਡਨ ਨੇ ਦੂਜੀ ਸ਼ਾਦੀ ਕੀਤੀ । ਜਿਲ ਟ੍ਰੇਸੀ ਜੈਕਬਸ ਉਸਦੀ ਦੂਜੀ ਪਤਨੀ ਹੈ। ਜਿਲ ਪ੍ਰੋਫੈਸਰ ਹੈ ਅਤੇ ਹੁਣ ਵੀ ਨੌਕਰੀ ਕਰਦੀ ਹੈ। 1975 ਵਿੱਚ ਜਿਲ ਅਤੇ ਜੋ ਦੀ ਪਹਿਲੀ ਮੁਲਾਕਾਤ ਹੋਈ ਸੀ । ਜਿਲ ਨੇ ਮੁਤਾਬਿਕ – ਜੋ ਬਾਇਡਨ ਨੇ ਉਸਨੂੰ ਪੰਜ ਵਾਰ ਪਰਪੋਜ ਕੀਤਾ ਸੀ ।
10 2007 ਵਿੱਚ ਇੱਕ ਇੰਟਰਵਿਊ ਵਿੱਚ ਬਾਇਡਨ ਨੇ ਕਿਹਾ ਸੀ -ਜਦੋਂ ਮੈਂ ਖੁਦ ਨੂੰ ਜਿਲ ਦਾ ਪਤੀ ਕਹਿੰਦਾ ਹਾਂ ਤਾਂ ਮੈਨੂੰ ਫਖ਼ਰ ਮਹਿਸੂਸ ਹੁੰਦਾ । 2020 ਵਿੱਚ ਜਦੋਂ ਡੈਮੋਕਰੇਟ ਪਾਰਟੀ ਪ੍ਰੈਜੀਡੈਂਟਸਲ ਕੈਂਡੀਡੇਟ ਬਣੇ ਜੋ ਤਾਂ ਸਮਰਥੱਕਾਂ ਦੇ ਸੰਮੇਲਨ ਵਿੱਚ ਉਹਨਾ ਕਿਹਾ, ‘ ਮੇਰੀ ਪਤਨੀ ਜਿਲ ਮੈਨੂੰ ਭਰੋਸਾ ਦਿਵਾਉਂਦੀ ਹੈ , ਰਾਹ ਦਿਖਾਉਂਦੀ ਹੈ । ਉਹ ਮੇਰੀ ਟੀਚਰ ਵੀ ਹੈ।
11 ਬਰਾਕ ਓਬਾਮਾ ਨੇ ਆਪਣਾ ਕਾਰਜਕਾਲ ਦੇ ਅੰਤਿਮ ਦਿਨਾਂ ‘ਚ ਬਾਇਡਨ ਨੂੰ ਬੈਸਟ ਪ੍ਰੈਸੀਡੈਂਟ ਮੈਡਲ ਆਫ ਫ੍ਰੀਡਮ ਨਾਲ ਨਿਵਾਜਿਆ ਸੀ ।

Real Estate