ਕੋਰੋਨਾ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੇ ਪਲਾਂਟ ’ਚ ਲੱਗੀ ਅੱਗ

258

ਮੁੰਬਈ: ਮਹਾਰਾਸ਼ਟਰ ਦੇ ਪੁਣੇ ‘ਚ ਵੀਰਵਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ‘ਚ ਜ਼ਬਰਦਸਤ ਅੱਗ ਲੱਗ ਗਈ। ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ। ਫਾਇਰ ਬ੍ਰਿਗੇਡ ਦੀਆਂ ਦਸ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਗੇਟ ਨੰਬਰ ਇਕ ‘ਤੇ ਅੱਗ ਲੱਗੀ ਹੈ। ਅੱਗ ਦਾ ਕਹਿਰ ਵਧਦਾ ਜਾ ਰਿਹਾ ਹੈ। ਬਿਲਡਿੰਗ ਦੀ ਦੂਸਰੀ, ਤੀਸਰੀ, ਚੌਥੀ ਤੇ ਪੰਜਵੀਂ ਮੰਜ਼ਿਲ ਤਕ ਅੱਗ ਪਹੁੰਚ ਗਈ ਹੈ। ਅੱਗ ਨਾਲ ਹੋਏ ਨੁਕਸਾਨ ਬਾਰੇ ਹਾਲੇ ਤਕ ਜਾਣਕਾਰੀ ਨਹੀਂ ਮਿਲ ਸਕੀ ਹੈ। ਅੱਗ ਦੀ ਵਜ੍ਹਾ ਨਾਲ ਚੁਫੇਰਿਓਂ ਧੂੰਏ ਦਾ ਗੁਬਾਰ ਫੈਲ ਗਿਆ। ਹੁਣ ਤਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਹੁਣ ਤਕ ਖ਼ਬਰ ਨਹੀਂ ਹੈ। ਸੀਰਮ ਇੰਸਟੀਚਿਊਟ ਨੇ ਹੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਬਣਾਇਆ ਹੈ। ਸੂਤਰਾਂ ਮੁਤਾਬਿਕ ਸੀਰਮ ਇੰਸਟੀਚਿਊਟ ‘ਚ ਅੱਗ ਲੱਗਣ ਦੀ ਘਟਨਾ ਮੰਜਰੀ ਪਲਾਂਟ ‘ਚ ਹੋਈ। ਇਹ ਵੈਕਸੀਨ ਦੇ ਉਤਪਾਦਨ ਨੂੰ ਪ੍ਰਭਾਵਿਤ ਨਹੀਂ ਕਰੇਗਾ।

Real Estate