20 ਜਨਵਰੀ ਨੂੰ ਬਦਲ ਜਾਵੇਗੀ ਅਮਰੀਕਾ ਦੀ ਸਰਕਾਰ, ਹਿੰਸਾ ਦਾ ਵੱਡਾ ਖਤਰਾ

469

ਵਾਸ਼ਿੰਗਟਨਟਰੰਪ ਦੇ ਸਮਰਥਕਾਂ ਵੱਲੋਂ ਹਿੰਸਾ ਦੇ ਸਾਏ ਹੇਠ ਜੋਅ ਬਾਇਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਸਹੁੰ ਚੁੱਕਣਗੇਜਿਸ ਦੀਆਂ ਤਿਆਰੀਆਂ ਲਗਪਗ ਪੂਰੀਆਂ ਹੋ ਗਈਆਂ ਹਨ। ਪਿਛਲੇ ਸਾਲ ਦਸੰਬਰ ਵਿੱਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਨੇ ਮੌਜੂਦਾ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਾਰਟੀ ਰਿਪਬਲਿਕਨ ਨੂੰ ਭਾਰੀ ਵੋਟਾਂ ਨਾਲ ਹਰਾਇਆ। ਇਸ ਦੇ ਬਾਅਦ ਵੀ ਟਰੰਪ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਤੇ ਸਥਿਤੀ ਅਜਿਹੀ ਪਹੁੰਚ ਗਈ ਕਿ ਉਸ ਦੇ ਸਮਰਥਕ ਗੈਰ ਕਾਨੂੰਨੀ ਢੰਗ ਨਾਲ ਯੂਐਸ ਕੈਪੀਟੌਲ ਬਿਲਡਿੰਗ ਵਿੱਚ ਦਾਖਲ ਹੋਏ ਤੇ ਹਿੰਸਾ ਵੀ ਕੀਤੀ।

ਦੱਸ ਦਈਏ ਕਿ ਐਫਬੀਆਈ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਤੇ ਫਿਰ ਰਾਜਧਾਨੀ ਵਾਸ਼ਿੰਗਟਨ ਤੇ ਸਾਰੇ 50 ਰਾਜਿਆਂ ਵਿੱਚ ਸਹੁੰ ਚੁੱਕਣ ਦੌਰਾਨ ਹਥਿਆਰਬੰਦ ਵਿਰੋਧੀਆਂ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਤੋਂ ਬਾਅਦ ਸਹੁੰ ਚੁੱਕਣ ਵਾਲੀ ਥਾਂ ਤੋਂ ਲੈ ਕੇ ਪੂਰੇ ਵਾਸ਼ਿੰਗਟਨ ਤੱਕ ਵੱਡੇ ਪੱਧਰ ‘ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸਹੁੰ ਚੁੱਕ ਸਮਾਗਮ ਦੌਰਾਨ ਪੁਲਿਸ ਤੋਂ ਇਲਾਵਾ ਸੈਨਿਕਾਂ ਨੂੰ ਵੀ ਸੁਰੱਖਿਆ ਡਿਊਟੀ ਤੇ ਲਾਇਆ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਵਾਸ਼ਿੰਗਟਨ ਡੀਸੀ ਵਿਚ ਪਹਿਲਾਂ ਹੀ ਲੌਕਡਾਉਨ ਲਾਗੂ ਕਰ ਦਿੱਤਾ ਗਿਆ ਹੈ। ਬਹੁਤੀਆਂ ਸੜਕਾਂ ਇਸ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਨੂੰ ਵੀ ਗੜਬੜ ਪੈਦਾ ਕਰਨ ਦਾ ਮੌਕਾ ਨਾ ਮਿਲੇ।

ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਬਾਇਡਨ ਦੀ ਸਹੁੰ ਚੁੱਕ ਸਮਾਰੋਹ ਦੌਰਾਨ ਅਤੇ ਬਾਅਦ ਵਿਚ ਸ਼ਾਂਤੀ ਲਈ ਤੁਰੰਤ ਪ੍ਰਭਾਵ ਨਾਲ ਦੇਸ਼ ਭਰ ਵਿਚ ਹਥਿਆਰਾਂਇਸ ਦੇ ਉਪਕਰਣਾਂ ਅਤੇ ਸੁਰੱਖਿਆ ਉਪਕਰਣਾਂ ਦੇ ਇਸ਼ਤਿਹਾਰ ਤੇ ਪਾਬੰਦੀ ਲਗਾ ਦਿੱਤੀ। ਇੰਨਾ ਹੀ ਨਹੀਂ ਫੇਸਬੁੱਕ ਨੇ ਅਮਰੀਕਾ ਵਿਚ ਅਜਿਹੇ ਸਾਰੇ ਪ੍ਰੋਗਰਾਮਾਂ ਦੇ ਪੇਜ ਕ੍ਰਿਏਸ਼ਨ ਤੇ ਪਾਬੰਦੀ ਲਗਾਈ ਹੈਜਿਸ ਵਿਚ ਟਰੰਪ ਦੇ ਸਮਰਥਕਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ।

Real Estate