ਸੰਸਦ ਮੈਂਬਰ ਅਮਰੀਕਾ ਦੀ ਤਰਜ਼ ਤੇ ਸ੍ਰੀ ਮੋਦੀ ਵਿਰੁੱਧ ਮਤਾ ਪਾਸ ਕਰਕੇ ਸੱਤਾ ਤੋਂ ਪਾਸੇ ਕਰਨ

564

ਲੋਕ ਸਭਾ ਮੈਂਬਰ ਜ਼ਮੀਰ ਦੀ ਆਵਾਜ਼ ਨਾਲ ਫ਼ਰਜ ਪਛਾਨਣ
ਬਠਿੰਡਾ, 14 ਜਨਵਰੀ, ਬਲਵਿੰਦਰ ਸਿੰਘ ਭੁੱਲਰ
ਨੀਤੀਆਂ ਅਤੇ ਸੁਭਾਅ ਪੱਖੋਂ ਦੇਖਿਆ ਜਾਵੇ ਤਾਂ ਅਮਰੀਕਾ ਦੇ ਗੱਦੀੳ ਲਹਿ ਰਹੇ ਰਾਸਟਰਪਤੀ ਰੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿੱਚ ਸਮਾਨਤਾਵਾਂ ਹੀ ਹਨ। ਦੋਵਾਂ ਦੀਆਂ ਨੀਤੀਆਂ ਲੋਕ ਵਿਰੋਧੀ ਹਨ ਅਤੇ ਹੱਠੀ ਜਿੱਦੀ ਤੇ ਹੰਕਾਰੀ ਸੁਭਾਅ ਵੀ ਇੱਕੋ ਜਿਹੇ ਹਨ। ਅਮਰੀਕੀ ਸੰਸਦ ਨੇ ਇੱਕ ਮਤਾ ਪਾਸ ਕਰਕੇ ਸ੍ਰੀ ਟਰੰਪ ਨੂੰ ਗੱਦੀ ਤੋਂ ਲਾਹੁਣ ਦਾ ਫੈਸਲਾ ਕਰ ਲਿਆ ਹੈ। ਭਾਰਤ ਦੇ ਸੰਸਦ ਮੈਂਬਰ ਵੀ ਆਪਣੀ ਜ਼ਮੀਰ ਦੀ ਅਵਾਜ਼ ਨਾਲ ਅਮਰੀਕੀ ਸੰਸਦ ਦੀ ਤਰਜ਼ ਤੇ ਸ੍ਰੀ ਮੋਦੀ ਵਿਰੁੱਧ ਮਹਾਂਦੋਸ਼ ਲਿਆ ਕੇ ਰਾਜ ਸੱਤਾ ਤੋਂ ਪਾਸੇ ਕਰਨ ਦਾ ਫ਼ਰਜ ਅਦਾ ਕਰਨ।
ਅਮਰੀਕਾ ਦੇ ਰਾਸਟਰਪਤੀ ਸ੍ਰੀ ਟਰੰਪ ਤੇ ਦੋਸ਼ ਲੱਗਾ ਸੀ ਕਿ ਆਪਣੀ ਹਾਰ ਨਾ ਬਰਦਾਸਤ ਕਰ ਸਕਣ ਸਦਕਾ ਕੈਪੀਟਲ ਹਿੱਲ ਤੇ ਹਮਲਾ ਕਰਨ ਲਈ ਉਹਨਾਂ ਆਪਣੇ ਸਮਰਥਕਾਂ ਨੂੰ ਉਕਸਾਇਆ ਸੀ, ਜਿਸਦੇ ਨਤੀਜੇ ਵਜੋਂ ਮਨੁੱਖੀ ਜਾਨਾਂ ਵੀ ਗਈਆਂ ਤੇ ਦੇਸ਼ ਦੀ ਬਦਨਾਮੀ ਵੀ ਹੋਈ। ਇਸ ਦੋਸ਼ ਕਾਰਨ ਅਮਰੀਕੀ ਪ੍ਰਤੀਨਿਧੀ ਸਭਾ ਨੇ ਸ੍ਰੀ ਟਰੰਪ ਵਿਰੁੱਧ ਮਹਾਂਦੋਸ ਦਾ ਮਤਾ ਪਾਸ ਕਰਕੇ ਉਸਨੂੰ ਗੱਦੀ ਤੋਂ ਲਾਹੁਣ ਦਾ ਫੈਸਲਾ ਕਰ ਦਿੱਤਾ ਹੈ, ਜਿਸਨੂੰ ਲੋਕ ਹਿਤ ਵਿੱਚ ਮੰਨਿਆਂ ਜਾ ਰਿਹਾ ਹੈ।
ਭਾਰਤ ਵਿੱਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੁੰੱਝ ਪੂੰਜੀਪਤੀਆਂ ਨੂੰ ਭਾਰੀ ਲਾਭ ਪਹੁਚਾਉਣ ਖਾਤਰ ਦੇਸ ਦੇ ਅੰਨਦਾਤੇ ਨੂੰ ਵੱਡੇ ਸੰਕਟ ਵਿੱਚ ਪਾ ਦਿੱਤਾ। ਉਹਨਾਂ ਹੱਕ ਤੇ ਇਨਸਾਫ ਲਈ ਸੰਘਰਸ ਸੁਰੂ ਕੀਤਾ ਤਾਂ ਉਹਨਾਂ ਤੇ ਡਾਗਾਂ ਵਰਾਈਆਂ ਗਈਆਂ, ਠੰਢ ਵਿੱਚ ਰੁਲਣ ਲਈ ਮਜਬੂਰ ਕੀਤਾ ਗਿਆ ਅਤੇ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਸੜਕਾਂ ਤੇ ਬੈਠੇ ਮਰਨ ਵਾਲੇ ਕਿਸਾਨਾਂ ਦੀ ਗਿਣਤੀ ਸੈਂਕੜੇ ਦੇ ਨੇੜੇ ਪਹੁੰਚਣ ਵਾਲੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਭ ਲਈ ਸ੍ਰੀ ਮੋਦੀ ਪੂਰੀ ਤਰ੍ਹਾਂ ਜੁਮੇਵਾਰ ਹੈ। ਉਸ ਦੀਆਂ ਨੀਤੀਆਂ ਲੋਕ ਵਿਰੋਧੀ ਹਨ, ਸੁਪਰੀਮ ਕੋਰਟ ਨੇ ਵੀ ਉਸਦੀ ਕਾਰਜਸ਼ੈਲੀ ਤੇ ਉਂਗਲ ਉਠਾਈ ਹੈ, ਪਰ ਉਹ ਆਪਣੀ ਜਿੱਦ ਤੇ ਅੜਿਆ ਹੋਇਆ ਹੈ। ਦੁਨੀਆਂ ਭਰ ਵਿੱਚੋਂ ਕਿਸਾਨ ਅੰਦੋਲਨ ਦੀ ਹਿਮਾਇਤ ਹੋ ਰਹੀ ਹੈ ਅਤੇ ਸ੍ਰੀ ਮੋਦੀ ਦੀਆਂ ਨੀਤੀਆਂ ਨੂੰ ਗਲਤ ਕਰਾਰ ਦਿੱਤਾ ਜਾ ਰਿਹਾ ਹੈ।
ਦੇਸ਼ ਦੀ ਸੰਸਦ ਦੇ ਮੈਂਬਰ ਲੋਕਾਂ ਨੇ ਵੋਟਾਂ ਨਾਲ ਬਣਾਏ ਹਨ, ਉਹਨਾਂ ਦਾ ਫ਼ਰਜ ਬਣਦਾ ਹੈ ਕਿ ਉਹ ਲੋਕ ਹਿਤਾਂ ਵਿੱਚ ਭੁਗਤਣ। ਹੁਣ ਜੇਕਰ ਸ੍ਰੀ ਮੋਦੀ ਆਪਣੀ ਅੜੀ ਨਹੀਂ ਛੱਡ ਰਿਹਾ ਤਾਂ ਸੰਸਦ ਮੈਂਬਰਾਂ ਨੂੰ ਆਪਣੀ ਜਮੀਰ ਦੀ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਅਮਰੀਕਾ ਦੀ ਤਰਜ਼ ਤੇ ਸੰਸਦ ਵਿੱਚ ਸ੍ਰੀ ਮੋਦੀ ਵਿਰੁੱਧ ਮਹਾਂਦੋਸ਼ ਲਾ ਕੇ ਉਸਨੂੰ ਗੱਦੀ ਤੋਂ ਲਾਹ ਕੇ ਕਿਸੇ ਇਮਾਨਦਾਰ, ਲੋਕ ਹਿਤੈਸ਼ੀ ਤੇ ਚੰਗੇ ਨੀਤੀ ਘਾੜੇ ਨੂੰ ਦੇਸ ਦੀ ਵਾਗਡੋਰ ਫੜਾ ਦੇਣੀ ਚਾਹੀਦੀ ਹੈ। ਅਜਿਹਾ ਕਰਨਾ ਦੇਸ਼ ਅਤੇ ਲੋਕਾਂ ਦੇ ਹਿਤ ਵਿੱਚ ਹੋਵੇਗਾ ।

Real Estate