ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵਿੱਚੋਂ ਬਾਹਰ ਹੋਏ ਭੁਪਿੰਦਰ ਮਾਨ

362

ਸੁਪਰੀਮ ਕੋਰਟ ਵੱਲੋਂ 12 ਜਨਵਰੀ ਨੂੰ ਕਿਸਾਨ ਮਸਲੇ ਦੇ ਹੱਲ ਲਈ ਬਣਾਈ ਕਮੇਟੀ ਵਿੱਚੋਂ ਸਾਬਕਾ ਰਾਜ ਸਭਾ ਮੈਂਬਰ ਅਤੇ ਐਵਰਗਰੀਨ ਕਿਸਾਨ ਨੇਤਾ ਭੁਪਿੰਦਰ ਮਾਨ ਨੇ ਖੁਦ ਨੂੰ ਪਾਸੇ ਕਰਕੇ ਕਿਹਾ , ‘ ਕਮੇਟੀ ‘ਚ ਮੈਨੂੰ ਥਾਂ ਦਿੱਤੀ ਗਈ ਸੀ , ਇਸ ਲਈ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ । ਪਰ ਇੱਕ ਕਿਸਾਨ ਅਤੇ ਯੂਨੀਅਨ ਦਾ ਨੇਤਾ ਹੋਣ ਦੇ ਨਾਤੇ , ਕਿਸਾਨਾਂ ਦੇ ਸ਼ੰਕਿਆਂ ਨੂੰ ਦੇਖਦੇ ਹੋਏ ਮੈਂ ਕਮੇਟੀ ਤੋਂ ਅਲੱਗ ਹੁੰਦਾ ਹਾਂ। ਮੈਂ ਪੰਜਾਬ ਅਤੇ ਕਿਸਾਨਾਂ ‘ਤੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦਾ , ਮੈਂ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਾ ਰਹੂੰਗਾ ।’
ਜਦੋਂ ਕਮੇਟੀ ਦਾ ਐਲਾਨ ਕੀਤਾ ਤਾਂ ਉਦੋਂ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ‘ਤੇ ਸਵਾਲ ਖੜ੍ਹੇ ਕਰਨਾ ਗਲਤ ਹੈ।

Real Estate