ਭਾਜਪਾਈਆਂ ਦੇ ਪੋਸਟਰ ’ਤੇ ਪੋਚੀ ਜਾ ਰਹੀ ਹੈ ਕਾਲਖ

231

ਜ਼ੀਰਕਪੁਰ : ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਅੜੀ ਕਰਕੇ ਕੇਂਦਰ ਸਰਕਾਰ ਪ੍ਰਤੀ ਕਿਸਾਨਾਂ ‘ਚ ਰੋਹ ਵੱਧਦਾ ਜਾ ਰਿਹਾ ਹੈ। ਦੂਜੇ ਪਾਸੇ ਫਰਵਰੀ ਮਹੀਨੇ ‘ਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ ਸੰਭਾਵਈ ਉਮੀਦਵਾਰਾਂ ਨੇ ਪੋਸਟਰ ਸ਼ਹਿਰ ਭਰ ‘ਚ ਥਾਂ ਥਾਂ ‘ਤੇ ਲਾਏ ਗਏ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕਿਸਾਨ ਮਾਰੂ ਬਿੱਲਾਂ ਪ੍ਰਤੀ ਉਪਜੀ ਕਾਰਗੁਜਾਰੀ ਤੋਂ ਨਾਖੁਸ਼ ਲੋਕ ਇਨ੍ਹਾਂ ਪੋਸਟਰਾਂ ‘ਤੇ ਹੀ ਆਪਣਾ ਗੁੱਸਾ ਕੱਢ ਰਹੇ ਹਨ। ਢਕੋਲੀ ਖੇਤਰ ‘ਚ ਭਾਜਪਾ ਦੀ ਸੰਭਾਵੀ ਉਮੀਦਵਾਰ ਐਡਵੋਕੇਟ ਨੀਤੂ ਖੁਰਾਨਾ ਦੇ ਹੋਰਡਿੰਗ ‘ਤੇ ਲੱਗੀ ਪ੍ਰਧਾਨਮੰਤਰੀ ਮੋਦੀ ਅਤੇ ਨੀਤੂ ਖੁਰਾਨਾ ਦੀ ਤਸਵੀਰ ‘ਤੇ ਕਾਲਸ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਕਿਸਾਨ ਅੰਦੋਲਨ ਦੇ ਹੱਕ ਵਿੱਚ ਨੋ ਫਾਰਮਰ ਨੋ ਫੂਡ ਲਿਖਿਆ ਗਿਆ ਹੈ। ਜਿਸ ਕਰਕੇ ਭਾਜਪਾ ਉਮੀਦਵਾਰਾਂ ਨੂੰ ਨਗਰ ਕੌਂਸਲ ਚੋਣਾਂ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰਡਿੰਗ ‘ਤੇ ਕਾਲਸ ਕਿਸ ਨੇ ਥੋਪੀ, ਇਹ ਪਤਾ ਨਹੀਂ ਲੱਗ ਸਕਿਆ ਹੈ।

Real Estate