ਕਿਸਾਨਾਂ ਤੇ ਖੇਤੀ ਮੰਤਰੀ ਵਿਚਾਲੇ ਕੱਲ੍ਹ ਨੂੰ ਫਿਰ ਹੋਵੇਗੀ ਮੀਟਿੰਗ

423

ਨਵੀਂ ਦਿੱਲੀ : ਕਿਸਾਨ ਅੰਦੋਲਨ ’ਤੇ ਸੁਪਰੀਮ ਕੋਰਟ ਦੀ ਦਖ਼ਲਅੰਦਾਜੀ ਦੌਰਾਨ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ 15 ਜਨਵਰੀ ਨੂੰ ਖੁੱਲ੍ਹੇ ਦਿਮਾਗ ਨਾਲ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਤਿਆਰ ਹੈ। ਨਰਿੰਦਰ ਤੋਮਰ ਨੇ ਕਿਹਾ ਕਿ ਸਰਕਾਰ ਦੀ ਕਿਸਾਨ ਆਗੂਆਂ ਨਾ ਨੌਵੇਂ ਗੇੜ ਦੀ ਗੱਲਬਾਤ ਸ਼ੁੱਕਰਵਾਰ ਨੂੰ ਹੋਣ ਵਾਲੀ ਹੈ ਅਤੇ ਕੇਂਦਰ ਸਕਾਰਾਤਮਕ ਚਰਚਾ ਨੂੰ ਲੈ ਕੇ ਆਸਵੰਦ ਹੈ।
ਉੱਧਰ, ਭਾਰਤੀ ਕਿਸਾਨ ਯੂਨਂਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਸੰਘ ਸਰਕਾਰ ਨਾਲ ਨਿਰਧਾਰਿਤ ਨੌਵੇਂ ਗੇੜ ਦੀ ਗੱਲਬਾਤ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮਸਲਾ ਸੁਲਝਾਉਣ ਲਈ ਗੱਲਬਾਤ ਜਾਰੀ ਰੱਖਣਾ ਅਤੇ ਅੰਦੋਲਨ ਸਮਾਪਤ ਕਰਨਾ ਜ਼ਰੂਰੀ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਕਿਸਾਨ ਸੰਘਗਠਨਾਂ ਨੂੰ ਸ਼ੁੱਕਰਵਾਰ ਦੀ ਬੈਠਕ ਤੋਂ ਕੋਈ ਉਮੀਦ ਹੈ, ਤਾਂ ਟਿਕੈਤ ਨੇ ਕਿਹਾ ਕਿ ਵੇਖਦੇ ਹਾਂ ਕਿ ਕੱਲ੍ਹ ਕੀ ਹੁੰਦਾ ਹੈ। ਪਰ, ਸਾਡੀਆਂ ਬੈਠਕਾਂ ਸਰਕਾਰ ਨਾਲ ਉਦੋਂ ਤਕ ਜਾਰੀ ਰਹਿਣਗੀਆਂ ਜਦੋਂ ਤਕ ਸਾਡਾ ਵਿਰੋਧ ਖਤਮ ਨਹੀਂ ਹੋ ਜਾਂਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਬੈਠਕਾਂ ਦਾ ਵਿਰੋਧ ਨਹੀਂ ਕਰਾਂਗੇ। ਅੰਤ ’ਚ ਉਨ੍ਹਾਂ ਕਿਹਾ ਕਿ ਸਰਕਾਰ ਕੱਲ੍ਹ ਕੋਈ ਹੱਲ ਨਹੀਂ ਨਿਕਲਿਆ ਤਾਂ ਸਰਕਾਰ ਨਾਲ ਨੌਵੇਂ ਗੇੜ ਦੀ ਗੱਲਬਾਤ ਆਖ਼ਰੀ ਹੋ ਸਕਦੀ ਹੈ।

Real Estate