ਕਬੱਡੀ ਖਿਡਾਰੀ ਸੁਖਮਨ ਭਗਤਾ ਦੀ ਅਚਾਨਕ ਮੌਤ

316

ਭਗਤਾ ਭਾਈ ਕਾ : ਪ੍ਰਸਿੱਧ ਕਬੱਡੀ ਖਿਡਾਰੀ ਸੁਖਮਨ ਭਗਤਾ ਦੀ ਅੱਜ ਅਚਾਨਕ ਮੌਤ ਹੋ ਗਈ। ਪੰਜਾਬ ਦੇ ਖੇਡ ਮੇਲਿਆਂ ਦੀ ਸ਼ਾਨ ਰਹੇ ਸੁਖਮਨ ਭਗਤਾ ਦੀ ਅਚਾਨਕ ਤਬੀਅਤ ਵਿਗੜ ਗਈ ਜਿਸ ਨੂੰ ਇਲਾਜ ਲਈ ਬਠਿੰਡਾ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਹ ਕਬੱਡੀ ਦਾ ਪ੍ਰਸਿੱਧ ਜਾਫੀ ਵਜੋਂ ਜਾਣਿਆ ਜਾਂਦਾ ਸੀ । ਪੰਜਾਬ ਦੇ ਖੇਡ ਮੇਲਿਆਂ ਵਿੱਚ ਉਹ ਪੂਰੀ ਤਰ੍ਹਾਂ ਛਾਇਆ ਰਿਹਾ। ਕਬੱਡੀ ਦੇ ਖੇਡ ਮੇਲਿਆਂ ਦੌਰਾਨ ਉਹ ਕਦੇ ਵੀ ਹਾਰ ਕੇ ਵਾਪਸ ਨਹੀਂ ਮੁੜਿਆ ਸੀ। ਪਿਤਾ ਧੰਨਾ ਸਿੰਘ ਸਿੱਧੂ ਅਤੇ ਮਾਤਾ ਸੁਖਜੀਤ ਕੌਰ ਦੇ ਘਰ ਜਨਮਿਆ ਪੱਚੀ ਸਾਲਾ ਇਸ ਨੌਜਵਾਨ ਸੁਖਮਨ ਭਗਤਾ ਦੇ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣ ਨਾਲ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੁਖਮਨ ਭਗਤਾ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਬੱਡੀ ਖਿਡਾਰੀ ਸੁਖਮਨ ਭਗਤਾ ਪੰਜਾਬ ਦੇ ਖੇਡ ਮੇਲਿਆਂ ਦੀ ਸ਼ਾਨ ਰਿਹਾ ਹੈ

Real Estate