ਡਾ. ਗਾਂਧੀ ਨੇ ਕਿਹਾ-ਮੈਂ ਵੀ ਖਾਲਿਸਤਾਨੀ ਹਾਂ

208

ਪਟਿਆਲਾ, 13 ਜਨਵਰੀ

ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੇਂਦਰ ਸਰਕਾਰ ਦੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ, ‘ਜੇ ਕਿਸਾਨਾਂ ਵਿਚ ਖ਼ਾਲਿਸਤਾਨੀ ਬੈਠੇ ਹਨ ਤਾਂ ਖਾਲਿਸਤਾਨੀਆਂ ਦੀ ਸੂਚੀ ਵਿਚ ਮੇਰਾ ਨਾਮ ਪਹਿਲੇ ਨੰਬਰ ’ਤੇ ਪਾ ਦਿਓ, ਕਿਉਂਕਿ ਮੈਂ ਵੀ ਖ਼ਾਲਿਸਤਾਨੀ ਹਾਂ।’ ਡਾਕਟਰ ਗਾਂਧੀ ਨੇ ਟਵੀਟ ਕਰਦਿਆਂ ਕਹਿ ਹੈ, ” ਮਹਿਤਾ, ਜੇ ਤੂੰ ਕਹਿੰਦਾ ਹੈ ਕਿ ਕਿਸਾਨ ਅੰਦੋਲਨ ਵਿੱਚ “ਖਾਲਿਸਤਾਨੀ” ਸ਼ਾਮਿਲ ਹਨ ਤਾਂ ਸੁਣ ਲੈ, ਆਪਣੇ ਹੱਕਾਂ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਨ ਵਾਲੇ ਅਸੀਂ ਸਾਰੇ ਖਾਲਿਸਤਾਨੀ ਹਾਂ, ਆਪਣੀ ਖਾਲਿਸਤਾਨੀ ਲਿਸਟ ਵਿੱਚ ਸਭ ਤੋਂ ਪਹਿਲਾਂ ਲਿਖ ਧਰਮਵੀਰ ਗਾਂਧੀ ਦਾ ਨਾਂ”

Real Estate