ਜੇ ਖੇਤੀ ਕਾਨੂੰਨਾਂ ਉਪਰ ਸਰਕਾਰ ਨੇ ਰੋਕ ਨਾ ਲਗਾਈ ਤਾਂ ਅਸੀਂ ਲਾ ਦਿਆਂਗੇ- ਚੀਫ ਜਸਟਿਸ

434

ਕਿਸਾਨ ਅੰਦੋਲਨ ਦੇ 47ਵੇਂ ਦਿਨ ਦੇਸ਼ ਦੀ ਸੁਪਰੀਮ ਕੋਰਟ ਨੇ ਕਿਹਾ , ‘ ਜੇ ਖੇਤੀ ਕਾਨੂੰਨਾਂ ਉਪਰ ਸਰਕਾਰ ਨੇ ਰੋਕ ਨਾ ਲਗਾਈ ਤਾਂ ਅਸੀਂ ਲਾ ਦਿਆਂਗੇ। ‘ ਚੀਫ ਜਸਟਿਸ ਨੇ ਕਿਹਾ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਇਸ ਮਾਮਲੇ ਨੂੰ ਦੇਖ ਰਹੀ ਹੈ , ਉਹ ਨਿਰਾਸ਼ਾਜਨਕ ਹੈ। ਜੇ ਤੁਸੀ ਇਸ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸਾਨੂੰ ਕੋਈ ਕਦਮ ਅੱਜ ਵੀ ਚੁੱਕਣਾ ਪਵੇਗਾ ।
ਹੋ ਸਕਦਾ ਹੈ ਸੁਪਰੀਮ ਕੋਰਟ ਇਸ ਮਾਮਲੇ ਨੂੰ ਨਿਬੇੜਣ ਲਈ ਇੱਕ ਕਮੇਟੀ ਬਣਾ ਦੇਵੇ ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਝੰਡ ਕਰਦੇ ਹੋਏ ਕਿਹਾ
ਅਸੀਂ ਜਾਣਦੇ ਹਾਂ ਜਿਸ ਤਰੀਕੇ ਨਾਲ ਗੱਲਬਾਤ ਚੱਲ ਰਹੀ ਹੈ। ਤੁਸੀ ਦੱਸੋ ਕਿ ਖੇਤੀ ਕਾਨੂੰਨਾਂ ਉਪਰ ਰੋਕ ਲਗਾਉਂਗੇ ਜਾਂ ਨਹੀਂ ? ਨਹੀਂ ਤਾਂ ਅਸੀਂ ਲਾ ਦਿਆਂਗੇ।
ਸਾਨੂੰ ਪਤਾ ਨਹੀਂ ਕਿ ਸਰਕਾਰ ਦਿੱਕਤ ਵਧਾਉਣਾ ਚਾਹੁੰਦੀ ਹੈ ਜਾਂ ਹੱਲ ਚਾਹੁੰਦੀ ਹੈ।
ਸਾਡੇ ਕੋਲ ਕੋਈ ਅਜਿਹੀ ਅਰਜ਼ੀ ਨਹੀਂ ਆਈ ਨਹੀਂ , ਜੋ ਕਹਿੰਦੀ ਹੋਵੇ ਕਿ ਖੇਤੀ ਕਾਨੂੰਨ ਚੰਗੇ ਹਨ। ਜੇ ਅਜਿਹਾ ਹੈ ਤਾਂ ਕਿਸਾਨ ਯੂਨੀਅਨਾਂ ਨੂੰ ਕਮੇਟੀ ਦੇ ਸਾਹਮਣੇ ਕਹਿਣ ਕਿ ਖੇਤੀ ਕਾਨੂੰਨ ਚੰਗੇ ਹਨ। ਸਾਨੂੰ ਤਾਂ ਦੱਸੋ ਕਿ ਇਹਨਾਂ ਕਾਨੂੰਨਾਂ ਨੂੰ ਰੋਕਣ ‘ਚ ਦਿੱਕਤ ਕਿਉਂ ਹੈ ?
ਅਸੀਂ ਕਾਨੂੰਨਾਂ ਨੰ ਅਸੰਵਿਧਾਨਿਕ ਕਰਾਰ ਨਹੀਂ ਦੇ ਰਹੇ ਬੱਸ ਉਹਨਾਂ ਦੇ ਅਮਲ ਨੂੰ ਰੋਕਣ ਦੀ ਗੱਲ ਕਰ ਰਹੇ ਹਾਂ ।ਉਹ ਇਸ ਲਈ ਕਿ ਤੁਸੀ ਮਾਮਲਾ ਸੁਲਝਾਉਣ ‘ਚ ਨਾਕਾਮ ਰਹੇ। ਸਰਕਾਰ ਨੂੰ ਜਿੰਮੇਵਾਰੀ ਲੈਣੀ ਹੋਵੇਗੀ। ਕਾਨੂੰਨਾਂ ਦੀ ਵਜਾਅ ਨਾਲ ਅੰਦੋਲਨ ਹੋਇਆ ਅਤੇ ਅੰਦੋਲਨ ਹੁਣ ਤੁਸੀ ਖ਼ਤਮ ਕਰਾਉਣਾ ਹੈ।

Real Estate