ਕਿਸਾਨ ਸੰਘਰਸ ਦੇ ਆਈਟੀ ਵਿੰਗ ਦਾ ਰੇਡਰ

610

ਸੁਖਨੈਬ ਸਿੱਧੂ
ਪੰਜਾਬ ਦੀਆਂ ਹੱਦਾਂ ਤੋਂ ਉੱਠਿਆ ਕਿਸਾਨ ਸੰਘਰਸ਼ ਪੂਰੀ ਦੁਨੀਆ ‘ਚ ਚਰਚਾ ਵਿਸ਼ਾ ਬਣਿਆ ਹੈ । ਪਹਿਲਾਂ ਕੋਈ ਵੀ ਸੰਘਰਸ਼ ਹੁੰਦਾ ਸੀ ਤਾਂ ਉਹ ਅਖਬਾਰਾਂ ਦੇ ਐਡੀਸ਼ਨ ‘ਚ ਹੀ ਸੁੰਘੜ ਕੇ ਰਹਿ ਜਾਂਦਾ ਸੀ । ਪੰਜਾਬ ਦੇ ਇਲੈਕਟ੍ਰੋਨਿਕ ਮੀਡੀਆ ‘ਚ ਥੋੜੀ ਥਾਂ ਮਿਲਦੀ ਸੀ ਨਹੀਂ ਤਾਂ ਮਿਲਦੀ ਨਈਂ ਸੀ , ਨੈਸ਼ਨਲ ਮੀਡੀਆ ਲੋਕ ਪੱਖੀ ਗੱਲ ਕਰਨ ਤੋ ਹਮੇਸਾ ਹੀ ਕਿਨਾਰਾ ਕਰਦਾ ਕਿਉਂਕਿ ਮੋਦੀ ਹੈ ਤਾਂ ਮੁਮਕਿਨ ਹੈ ।
ਤਿੰਨ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਕਿਸਾਨ ਸੰਘਰਸ ਨੂੰ ਲੀਹੋਂ ਲਾਹੁਣ ਖਾਤਰ ਗੋਦੀ ਮੀਡੀਆ ਸਰਕਾਰੀ ਲੂਣ ਦਾ ਪੂਰਾ ਮੁੱਲ ਤਾਰ ਰਿਹਾ ਹੈ , ਬੀਜੇਪੀ ਦਾ ਆਈਟੀ ਵਿੰਗ ਪੂਰੇ ਤਾਣ ਨਾਲ
ਕਿਸਾਨਾਂ ਵਿਰੁੱਧ ਹਰ ਹਰਬਾ ਜ਼ਰਬਾ ਵਰਤ ਕੇ ਬਦਨਾਮ ਕਰਨ ਲਈ ਟਿੱਲ ਲਾ ਰਿਹਾ । ਕੰਗਨਾ ਰਣੌਤ ਅਤੇ ਹੋਰ ਲਕਾ –ਤੁਕਾ ਕਿਸਾਨਾਂ ਖਿਲਾਫ਼ ਅੱਗ ਉਗਲ ਰਹੇ ਸੀ ।
ਠੀਕ ਉਸੇ ਵੇਲੇ ਮਾਨਸਾ ਦੇ ਇੱਕ ਗੱਭਰੂ ਨੇ ਮਾਰੀ ਥਾਪੀ ਤੇ ਸੋਸ਼ਲ ਮੀਡੀਆ ‘ਤੇ ਕਿਸਾਨਾਂ ਦੇ ਹੱਕ ‘ਚ ਝੰਡਾ ਚੁੱਕ ਲਿਆ । ਹੈ ਹੋਰ ਵੀ ਸੱਜਣ ਉਸਦੇ ਨਾਲ , ਪਰ ਜਿ਼ਆਦਾ ਕੰਮ ਇਸ ਬਾਣੀਆਂ ਦੇ ਮੁੰਡੇ ਨੇ ਕੀਤਾ ਤੇ ਉਹ ਸਾਡੇ ਸਾਂਝੇ ਸਭਿਆਚਾਰ ਦਾ ਪ੍ਰਤੀਕ ਬਣਿਆ।
8 ਜਨਵਰੀ ਨੂੰ ਸਰਕਾਰ ਨਾਮ ਮੀਟਿੰਗ ਮਗਰੋਂ ਉਠਿਆ ਰੋਹ #ਜਾਂ_ਮਰਾਂਗੇ_ਜਾਂ_ਜਿੱਤਾਂਗੇ ਵਾਲਾ ਪਹਿਲਾ ਗੁਰਮੁੱਖੀ ਹੈਸ਼ ਟੈਗ ਬਣ ਗਿਆ ਅਤੇ ਰਾਤ ਨੂੰ 10:30 ਵਜੇ ਤੱਕ ਭਾਰਤ ਵਿੱਚ ਟਵਿੱਟਰ ਤੇ 1 ਨੰਬਰ ‘ਤੇ ਰਿਹਾ । ਇਹ ਸਾਡੇ ਸੰਘਰਸ਼ , ਸਾਡੀ ਬੋਲੀ , ਸਾਡੀ ਸਾਂਝ ਅਤੇ ਸਾਂਝੇ ਸਭਿਆਚਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ।
ਇਹਦੇ ਤੋਂ ਪਹਿਲਾਂ ਜਦੋਂ ਸਾਡੇ ਦਿੱਲੀ ‘ਚ ਗੂੰਜਦੇ ਸਾਡੇ ਟਰੈਕਟਰਾਂ ਦਾ ਵਿਰੋਧ ਮੀਡੀਆ ‘ਚ ਹੋਇਆ ਤਾਂ ‘ਟਰੈਕਟਰ ਟੂ ਟਵਿੱਟਰ’ ਵਾਲਾ ਹੈਂਡਲ ਪ੍ਰਚਲਿਤ ਹੋਇਆ ਸੀ , ਜਿਹੜਾ ਪੂਰੀ ਦੁਨੀਆ ‘ਚ ਚਰਚਾ ਕਰਵਾ ਰਿਹਾ , ਜਿਹੜਾ ਕਿਸਾਨ ਸੰਘਰਸ਼ ਦਾ ਪ੍ਰਤੀਕ ਹੈ । ਦੁਨੀਆ ‘ਚ ਬੈਠੇ ਕਿਸੇ ਵਿਅਕਤੀ ਨੇ ਕਿਸਾਨਾਂ ਦੇ ਸੰਘਰਸ਼ ਬਾਰੇ ਕੁਝ ਵੀ ਭਾਲਣਾ ਹੋਵੇ ਕੱਲਾ ਇੱਕ ਸ਼ਬਦ ‘ਟਰੈਕਟਰ ਟੂ ਟਵਿੱਟਰ’ ਲਿਖਣ ਦੀ ਜਰੂਰਤ ਸਭ ਕੁਝ ਸਾਹਮਣੇ ਆ ਜਾਂਦਾ ।
ਇਹ ਹੈਂਡਲ ਦੇ ਜ਼ਰੀਏ ਭਾਜਪਾ ਦੇ ਆਈਟੀ ਵਿੰਗ ਨੂੰ ਮੂਹਰੇ ਲਾਉਣ ਵਾਲੀ ਟੀਮ ਵਿੱਚੋਂ ਇੱਕ ਹੈ ਮਾਨਿਕ ਗੋਇਲ ।
ਮਾਨਸਾ ਵਾਲੇ ਬਹੁਤ ਮਾਣਮੱਤੇ ਲੋਕ ਹਨ । ਉਹਨਾਂ ਵਿੱਚ ਮਾਨਿਕ ਦਾ ਨਾਂਮ ਜੁੜਦਾ ,ਹੀਰਿਆਂ ਦੀ ਮਾਲਾ ‘ਚ ਵੱਡਮੁੱਲਾ ਮਾਨਿਕ ।
ਜਦੋਂ ਕੁਝ ਲੋਕ ਸੰਘਰਸ਼ ਨੂੰ ਲਾਲ , ਪੀਲੇ , ਨੀਲੇ ਰੰਗਾਂ ‘ਚ ਵੰਡ ਰਹੇ ਹਨ ਉਦੋਂ ਕੁਝ ਚਿਹਰੇ ਸਾਂਝ ਦਾ ਪ੍ਰਤੀਕ ਹੋ ਨਿਬੜਦੇ ਹਨ।
ਸਰਦਾਰ ਅੰਜੂਮ ਦੀ ਗੱਲ ਕਾਸ਼ ਸਾਡੇ ਪੱਲੇ ਪੈ ਜਾਏ
ਇਹਦਾ ਰੰਗ ਸੰਧੂਰੀ ਏ, ਇਹ ਗੋਰੀ ਚਿੱਟੀ ਏ
ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਏ ।
ਆਪਾਂ ਵੀ ਮਿੱਟੀ ਦੇ ਜਾਇਆ ਦੇ ਨਾਲ ਖੜ੍ਹੀਏ, ਜਾਤਾਂ – ਧਰਮਾਂ ‘ਚ ਵੰਡਣ ਵਾਲਾ ਨਿੰਬੂ ਸਤ ਆਪਣੇ ਕੋਲ ਬਹੁਤ ਹੈ ਜਦੋਂ ਜਿੰਨੇ ਮਰਜ਼ੀ ਦੁੱਧ ਦੇ ਡਰੱਮ ਖੱਖੜੀਆਂ ਕਰੇਲੇ ਕਰ ਸਕਦੇ ।
ਫਿਲਹਾਲ – ਕਿਸਾਨਾਂ ਦੇ ਸਾਥੀ ਬਣੀਏ ਅਤੇ ਮਾਨਿਕ ਵਰਗੇ ਲੋਕਾਂ ‘ਤੇ ਮਾਣ ਕਰਨ ਜੋਗੇ ਬਣੀਏ ।

Real Estate