ਅਸ਼ਵਨੀ ਸ਼ਰਮਾ ਦੇ ਸਮਾਗਮ ਦੌਰਾਨ ਕਿਸਾਨਾਂ ਦੁਆਰਾ ਜਬਰਦਸਤ ਹੰਗਾਮਾ

403

ਜਲੰਧਰ, 10 ਜਨਵਰੀ

ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ ਪੰਜਾਬ ਸਰਕਾਰ ਵਿਰੁੱਧ ਕੰਪਨੀ ਬਾਗ ਚੌਕ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕਿਸਾਨ ਜਥੇਬੰਦੀਆ ਦੇ ਕਾਰਕੁਨਾਂ ਨੇ ਪੁਲੀਸ ਬੈਰੀਕੇਡ ਤੋੜ ਕੇ ਉਸ ਥਾਂ ਦੇ ਨੇੜੇ ਪਹੁੰਚ ਗਏ ਸਨ, ਜਿਥੇ ਭਾਜਪਾ ਵਾਲੇ ਸਮਾਗਮ ਕਰ ਰਹੇ ਸਨ। ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਪੁਲੀਸ ਨੇ ਕਿਸਾਨਾਂ ਨੂੰ ਰੋਕਣ ਦੰਗਾ ਰੋਕੂ ਗੱਡੀਆ, ਜੇਸੀਬੀ ਮਸ਼ੀਨਾਂ, ਰੇਤਾ ਬਜਰੀ ਦੇ ਭਰੇ ਟਿੱਪਰ ਸੜਕਾਂ ਦੇ ਵਿਚਕਾਰ ਖੜੇ ਕੀਤੇ ਹੋਏ ਸਨ। ਕਿਸਾਨ ਜੱਥੇਬੰਦੀਆ ਨੇ ਭਾਜਪਾ ਦੇ ਸਮਾਗਮ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਪੁਲੀਸ ਦੇ 1400 ਤੋਂ ਵੱਧ ਜਵਾਨ ਤਾਇਨਾਤ ਕੀਤੇ ਹੋਏ ਸਨ, ਜਿਉਂ ਹੀ ਕਿਸਾਨ ਇਕ ਥਾਂ ਤੋਂ ਬੈਰੀਕੇਡ ਟੱਪ ਕੇ ਸਮਾਗਮ ਵਾਲੀ ਥਾਂ ਨੇੜੇ ਪੁੱਜੇ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਸਾਨ ਮੰਗ ਕਰ ਰਹੇ ਸਨ ਕਿ ਭਾਜਪਾ ਦਾ ਸਮਾਗਮ ਬੰਦ ਕਰਵਾਇਆ ਜਾਵੇ। ਇਸ ਖਿੱਚ ਧੂਹ ਵਿਚ ਕਈ ਕਿਸਾਨਾਂ ਦੇ ਕੱਪੜੇ ਵੀ ਪਾਟ ਗਏ। ਅਸ਼ਵਨੀ ਸ਼ਰਮਾ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਕਾਂਗਰਸ ਦੇ ਗੁੰਡੇ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲਾ ਕਾਂਗਰਸੀ ਗੁੰਡਿਆਂ ਨੇ ਕੀਤਾ ਸੀ ਨਾ ਕਿ ਕਿਸਾਨਾਂ ਨੇ। ਸਮਾਗਮ ਵਿੱਚ ਭਾਜਪਾ ਦੀ ਸਾਰੀ ਸੂਬਾਈ ਲੀਡਰਸ਼ਿਪ ਹਾਜ਼ਰ ਸੀ।

Real Estate